ਕਥਿਤ ਮਨੀ ਲਾਂਡਰਿੰਗ ਮਾਮਲੇ 'ਚ ED ਦੀ ਵੱਡੀ ਕਾਰਵਾਈ, ਪੰਜਾਬ ਅਤੇ ਦਿੱਲੀ 'ਚ 26 ਥਾਵਾਂ 'ਤੇ ਛਾਪੇਮਾਰੀ

22/09/2026 | Public Times Bureau | Panjab

ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਤਿਰੂਪਤੀ ਇਨਫਰਾਪ੍ਰਾਜੈਕਟਸ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਵਿੱਚ 26 ਥਾਵਾਂ 'ਤੇ ਸਰਚ ਅਤੇ ਸਰਵੇ ਦੀ ਕਾਰਵਾਈ ਕੀਤੀ ਹੈ। ਇਹ ਕਾਰਵਾਈ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਤਹਿਤ ਕੰਪਨੀ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਇਸ ਨਾਲ ਜੁੜੀਆਂ ਹੋਰ ਫਰਮਾਂ 'ਤੇ ਕੀਤੀ ਗਈ ਹੈ। ਜਾਂਚ ਦੇ ਘੇਰੇ ਵਿੱਚ ਰੇਮਿਗੇਟ ਬਿਲਡਇਸਟੇਟਸ, ਐੱਮਬੀ ਇਨਫਰਾਬਿਲਡ, ਮੇਰਾ ਬਾਬਾ ਰਿਐਲਟੀ ਅਤੇ ਮੇਰਾ ਬਾਬਾ ਇਨਫਰਾਸਟਰੱਕਚਰ ਸਮੇਤ ਟੀਲਾ ਕੰਸਲਟੈਂਟਸ ਵੀ ਸ਼ਾਮਲ ਹਨ, ਜਿਸ 'ਤੇ ਵਿਚੋਲੇ ਦੀ ਭੂਮਿਕਾ ਨਿਭਾਉਣ ਦਾ ਸ਼ੱਕ ਹੈ। ਇਸ ਤੋਂ ਇਲਾਵਾ ED ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਅਤੇ ਪੰਜਾਬ ਦੇ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਦਫ਼ਤਰਾਂ ਵਿੱਚ ਵੀ ਸਰਵੇ ਕਰਕੇ ਅਹਿਮ ਦਸਤਾਵੇਜ਼ ਖੰਗਾਲੇ ਹਨ।

ਜਾਂਚ ਏਜੰਸੀ ਅਨੁਸਾਰ GMADA ਵੱਲੋਂ ਮੋਹਾਲੀ 'ਚ ਨਿਲਾਮ ਕੀਤੀਆਂ ਦੋ ਪ੍ਰਮੁੱਖ ਸਾਈਟਾਂ ਦੇ ਬਕਾਏ ਵਿੱਚ ਕੰਪਨੀਆਂ ਨੂੰ ਗ਼ੈਰ-ਕਾਨੂੰਨੀ ਵਿੱਤੀ ਰਾਹਤ ਦਿੱਤੀ ਗਈ ਸੀ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਸ਼ੱਕ ਹੈ। ਜ਼ਿਕਰਯੋਗ ਹੈ ਕਿ ਤਿਰੂਪਤੀ ਇਨਫਰਾਪ੍ਰਾਜੈਕਟਸ ਪਹਿਲਾਂ ਹੀ ਦਿੱਲੀ ਦੇ ਇੱਕ ਹੋਟਲ ਪ੍ਰਾਜੈਕਟ ਨਾਲ ਸਬੰਧਤ 290 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ 'ਚ CBI ਅਤੇ ED ਦੀ ਜਾਂਚ ਦਾ ਸਾਹਮਣਾ ਕਰ ਰਹੀ ਹੈ। ਫਿਲਹਾਲ ED ਵੱਲੋਂ ਰਿਕਾਰਡ ਜ਼ਬਤ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Major ed action in alleged money laundering case raids conducted at 26 locations across punjab and delhi


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App