ਥਾਣਾ ਸ਼ੀਸ਼ਗੜ੍ਹ ਦੇ ਇੱਕ ਪਿੰਡ ਵਿੱਚ ਨਾਬਾਲਗ ਨਾਲ ਪਿਛਲੇ ਇੱਕ ਸਾਲ ਤੋਂ ਹੋ ਰਹੀ ਜ਼ਿਆਦਤੀ ਦੇ ਗੰਭੀਰ ਮਾਮਲੇ ਨੂੰ ਕਾਨੂੰਨ ਤੋਂ ਦਰਕਿਨਾਰ ਕਰ ਕੇ ਪੰਚਾਇਤ ਵੱਲੋਂ ਸੁਲਝਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਚਾਇਤ ਨੇ ਫ਼ੈਸਲਾ ਸੁਣਾਇਆ ਹੈ ਕਿ ਦੋਸ਼ੀ ਨੌਜਵਾਨ ਪੀੜਤਾ ਦੇ ਬਾਲਗ ਹੋਣ 'ਤੇ ਉਸ ਨਾਲ ਵਿਆਹ ਕਰੇਗਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਲੜਕੀ ਦੀ ਗੋਦ ਭਰਾਈ ਦੀ ਰਸਮ ਵੀ ਕਰਵਾ ਦਿੱਤੀ ਗਈ।
ਪੀੜਤ ਕਿਸ਼ੋਰੀ ਅਨੁਸਾਰ ਗੁਆਂਢੀ ਨੌਜਵਾਨ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਪੀੜਤਾ ਨੇ ਜਦੋਂ ਆਪਣੀ ਮਾਂ ਨੂੰ ਆਪਬੀਤੀ ਦੱਸੀ ਤਾਂ ਮਾਂ ਨੇ 16 ਸਤੰਬਰ ਨੂੰ ਥਾਣਾ ਸ਼ੀਸ਼ਗੜ੍ਹ ਵਿਖੇ ਸ਼ਿਕਾਇਤ ਦਿੱਤੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਦੌਰਾਨ ਪਿੰਡ ਵਿੱਚ ਬੈਠੀ ਪੰਚਾਇਤ ਨੇ ਕਾਨੂੰਨੀ ਪ੍ਰਕਿਰਿਆ ਨੂੰ ਛਿੱਕੇ ਟੰਗ ਕੇ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾ ਦਿੱਤਾ ਅਤੇ 21 ਸਤੰਬਰ ਨੂੰ ਗੋਦ ਭਰਾਈ ਤੇ ਟਿੱਕੇ ਦੀ ਰਸਮ ਪੂਰੀ ਕਰਵਾਈ। ਸਮਝੌਤਾ ਨਾਮੇ 'ਚ ਲਿਖਿਆ ਗਿਆ ਕਿ ਗੱਲ ਮੁਕਰਨ 'ਤੇ ਕਾਨੂੰਨੀ ਕਾਰਵਾਈ ਹੋਵੇਗੀ। ਇਸ ਘਟਨਾ ਨੇ ਪ੍ਰਸ਼ਾਸਨ ਅਤੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਪੋਕਸੋ (POCSO) ਵਰਗੇ ਗੰਭੀਰ ਕਾਨੂੰਨ ਹੁੰਦਿਆਂ ਪੰਚਾਇਤ ਨੇ ਅਪਰਾਧੀ ਨੂੰ ਬਚਾਉਣ ਲਈ ਅਜਿਹਾ ਫ਼ੈਸਲਾ ਕਿਵੇਂ ਲਿਆ।
Panchayat Settlement In A Case Of Rape Of A Minor Decision Made For Marriage To The Accused Followed By The god Bharai baby Shower Ceremony
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)