ਤਕਨੀਕੀ ਤੇ ਨਿਗਰਾਨੀ ਪ੍ਰਬੰਧ ਮਜ਼ਬੂਤ ਕਰਨ ਲਈ ਭਾਰਤੀ ਰੇਲਵੇ 'ਚ ਵੱਡਾ ਫੇਰਬਦਲ

22/09/2026 | Public Times Bureau | National

ਭਾਰਤੀ ਰੇਲਵੇ ਨੇ ਆਪਣੇ ਤਕਨੀਕੀ ਅਤੇ ਨਿਗਰਾਨੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਨੁੱਖੀ ਸਰੋਤਾਂ ਵਿੱਚ ਵੱਡਾ ਸੁਧਾਰ ਕੀਤਾ ਹੈ। ਵਿੱਤ ਮੰਤਰਾਲੇ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਰੇਲਵੇ ਨੇ ਲੈਵਲ-6 ਅਤੇ ਲੈਵਲ-7 ਦੇ ਕੁੱਲ 5,664 ਨਵੇਂ ਅਹੁਦੇ ਸਿਰਜਣ ਦਾ ਫ਼ੈਸਲਾ ਕੀਤਾ ਹੈ। ਨਵੇਂ ਸਿਰਜੇ ਗਏ ਅਹੁਦਿਆਂ ਵਿੱਚ ਲੈਵਲ-6 ਦੇ 2,292 ਅਤੇ ਲੈਵਲ-7 ਦੇ 3,372 ਅਹੁਦੇ ਸ਼ਾਮਲ ਹਨ। ਇਨ੍ਹਾਂ ਅਹੁਦਿਆਂ ਨੂੰ ਦੋ ਪੜਾਵਾਂ ਵਿੱਚ ਭਰਿਆ ਜਾਵੇਗਾ, ਜਿਸ ਵਿੱਚੋਂ ਪਹਿਲੇ ਪੜਾਅ ਤਹਿਤ 2,832 ਅਹੁਦਿਆਂ 'ਤੇ ਭਰਤੀ ਹੋਵੇਗੀ। ਇਸ ਤੋਂ ਇਲਾਵਾ, ਰੇਲਵੇ ਵਿੱਚ ਪਹਿਲਾਂ ਤੋਂ ਖਾਲੀ ਪਏ 21,978 ਅਹੁਦਿਆਂ ਨੂੰ ਭਰਨ ਦੀ ਪ੍ਰਕਿਰਿਆ ਵੀ ਤੇਜ਼ ਕੀਤੀ ਜਾਵੇਗੀ, ਜਿਸ ਦੇ 80 ਫੀਸਦੀ ਅਹੁਦੇ ਭਰਨ ਤੋਂ ਬਾਅਦ ਨਵੇਂ ਅਹੁਦਿਆਂ ਦੇ ਦੂਜੇ ਪੜਾਅ ਦੀ ਭਰਤੀ ਸ਼ੁਰੂ ਹੋਵੇਗੀ।


ਇਸ ਨਵੇਂ ਪੁਨਰਗਠਨ ਤਹਿਤ ਹੇਠਲੇ ਪੱਧਰ ਦੇ 10,939 ਅਹੁਦਿਆਂ ਨੂੰ ਸਰੰਡਰ ਕਰਕੇ ਰੇਲਵੇ ਢਾਂਚੇ ਨੂੰ ਨਵੇਂ ਸਿਰੇ ਤੋਂ ਸੰਗਠਿਤ ਕਰ ਰਿਹਾ ਹੈ। ਇਨ੍ਹਾਂ 5,664 ਨਵੇਂ ਅਹੁਦਿਆਂ ਵਿੱਚੋਂ ਸਭ ਤੋਂ ਵੱਡਾ ਹਿੱਸਾ ਇੰਜੀਨੀਅਰਿੰਗ, ਆਪ੍ਰੇਸ਼ਨ ਅਤੇ ਕਮਰਸ਼ੀਅਲ ਵਿਭਾਗਾਂ ਦਾ ਹੈ। ਸਿਵਲ, ਇਲੈਕਟ੍ਰਿਕਲ, ਮਕੈਨਿਕਲ ਅਤੇ ਸਿਗਨਲ/ਟੈਲੀਕਾਮ ਵਿੱਚ ਵੱਡੀ ਗਿਣਤੀ 'ਚ ਜੂਨੀਅਰ ਇੰਜੀਨੀਅਰ (JE) ਅਤੇ ਸੀਨੀਅਰ ਸੈਕਸ਼ਨ ਇੰਜੀਨੀਅਰ (SSE) ਦੇ ਅਹੁਦੇ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਸਟੇਸ਼ਨ ਮਾਸਟਰ, ਕੰਟਰੋਲਰ, ਚੀਫ਼ ਕਮਰਸ਼ੀਅਲ ਸੁਪਰਵਾਈਜ਼ਰ ਅਤੇ ਸਟੋਰਜ਼ ਵਿਭਾਗ ਵਿੱਚ ਵੀ ਨਵੀਆਂ ਅਸਾਮੀਆਂ ਪ੍ਰਵਾਨ ਕੀਤੀਆਂ ਗਈਆਂ ਹਨ। ਦਿਵਿਆਂਗ ਕਰਮਚਾਰੀਆਂ ਦੇ ਹਿੱਤਾਂ ਦਾ ਧਿਆਨ ਰੱਖਦਿਆਂ ਰੇਲਵੇ ਬੋਰਡ ਨੇ ਨੋਸ਼ਨਲ ਪ੍ਰਮੋਸ਼ਨ ਲਈ 1,023 ਸੁਪਰਨਿਊਮਰੇਰੀ ਅਹੁਦੇ ਸਿਰਜੇ ਹਨ, ਜਿਨ੍ਹਾਂ ਵਿੱਚ 38 ਗਜ਼ਟਿਡ ਅਤੇ 985 ਨਾਨ-ਗਜ਼ਟਿਡ ਅਹੁਦੇ ਸ਼ਾਮਲ ਹਨ।

Major Reshuffle In Indian Railways To Strengthen Technical And Monitoring Systems


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App