ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਕਾਰ ’ਤੇ ਕੈਨੇਡਾ ਵਿੱਚ ਫਾਇਰਿੰਗ ਹੋਣ ਦੀਆਂ ਖ਼ਬਰਾਂ ਨੂੰ ਉਨ੍ਹਾਂ ਦੇ ਪਿਤਾ ਕੁਲਜੀਤ ਸਿੰਘ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਮੀ ਵਿਰਕ ਬਿਲਕੁਲ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਗੱਡੀ ’ਤੇ ਕਿਸੇ ਤਰ੍ਹਾਂ ਦੀ ਗੋਲੀਬਾਰੀ ਨਹੀਂ ਹੋਈ। ਕੁਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਫੋਨ ’ਤੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਅੱਜ ਸਵੇਰੇ ਐਮੀ ਵਿਰਕ ਨਾਲ ਗੱਲ ਹੋਈ ਹੈ। ਉਨ੍ਹਾਂ ਮੁਤਾਬਕ ਐਮੀ ਵਿਰਕ ਇਸ ਸਮੇਂ ਟੋਰਾਂਟੋ ਸਥਿਤ ਆਪਣੇ ਘਰ ਵਿੱਚ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਐਮੀ ਵਿਰਕ ਦੀ ਕਾਰ ’ਤੇ ਫਾਇਰਿੰਗ ਹੋਣ ਸਬੰਧੀ ਫੈਲ ਰਹੀ ਜਾਣਕਾਰੀ ਸਿਰਫ਼ ਅਫ਼ਵਾਹ ਹੈ ਅਤੇ ਇਸ ਦਾ ਕੋਈ ਤੱਥੀ ਆਧਾਰ ਨਹੀਂ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਖ਼ਬਰ ’ਤੇ ਵਿਸ਼ਵਾਸ ਨਾ ਕੀਤਾ ਜਾਵੇ। ਕੁਲਜੀਤ ਸਿੰਘ, ਜੋ ਨਾਭਾ ਤਹਿਸੀਲ ਦੇ ਪਿੰਡ ਲੌਹਾਰਮਾਜਰਾ ਦੇ ਸਰਪੰਚ ਵੀ ਹਨ, ਨੇ ਦੱਸਿਆ ਕਿ ਐਮੀ ਵਿਰਕ ਦਾ 5 ਸਤੰਬਰ ਨੂੰ ਕੈਨੇਡਾ ਵਿੱਚ ਸ਼ੋਅ ਸੀ। ਉਨ੍ਹਾਂ ਕਿਹਾ ਕਿ ਸ਼ੋਅ ਤੋਂ ਬਾਅਦ ਐਮੀ ਵਿਰਕ ਆਪਣੇ ਘਰ ਵਿੱਚ ਸੁਰੱਖਿਅਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਪਰ ਇਨ੍ਹਾਂ ਵਿੱਚੋਂ ਕਿਸੇ ਘਟਨਾ ਨੂੰ ਐਮੀ ਵਿਰਕ ਦੀ ਗੱਡੀ ਨਾਲ ਜੋੜਨਾ ਗਲਤ ਹੈ।
Reports Of A Shooting At Ammy Virk s Car In Canada Are A Rumor His Father Has Denied The Claim
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)