ਪੰਜਾਬੀ ਗਾਇਕ ਵਿੱਕੀ ਤਾਲੀਬਾਨ ਉਰਫ਼ ਬਿਕਰਮਜੀਤ ਸਿੰਘ ਨੂੰ ਹਵਾ ’ਚ ਫਾਇਰਿੰਗ ਕਰਕੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੇ ਮਾਮਲੇ ’ਚ ਖੰਨਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗਾਇਕ ਨੇ ਇੱਕ ਦੋਸਤ ਦੀ ਲਾਇਸੈਂਸੀ ਪਿਸਤੌਲ ਨਾਲ ਖੇਤਾਂ ’ਚ ਹਵਾਈ ਫਾਇਰਿੰਗ ਕੀਤੀ ਅਤੇ ਇਸ ਦੀ ਵੀਡੀਓ ਆਪਣੇ ਵ੍ਹਾਟਸਐਪ ਸਟੇਟਸ ’ਤੇ ਪੋਸਟ ਕੀਤੀ ਸੀ। ਵੀਡੀਓ ਪੁਲਿਸ ਦੇ ਧਿਆਨ ’ਚ ਆਉਣ ਤੋਂ ਬਾਅਦ ਮਾਛੀਵਾੜਾ ਸਾਹਿਬ ਥਾਣੇ ’ਚ ਵਿੱਕੀ ਤਾਲੀਬਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਸ ਤੋਂ ਬਾਅਦ ਪੁਲਿਸ ਨੇ ਪਿੰਡ ਬਹਿਲੋਲਪੁਰ ਵਾਸੀ ਗਾਇਕ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਥਿਤ ਫਾਇਰਿੰਗ ਬਟਾਲਾ, ਗੁਰਦਾਸਪੁਰ ’ਚ ਕੀਤੀ ਗਈ ਸੀ, ਜਦਕਿ ਵੀਡੀਓ ਬਾਅਦ ’ਚ ਪਿੰਡ ਬਹਿਲੋਲਪੁਰ ’ਚ ਵ੍ਹਾਟਸਐਪ ਸਟੇਟਸ ’ਤੇ ਪੋਸਟ ਕੀਤੀ ਗਈ। ਪੁਲਿਸ ਹੁਣ ਫਾਇਰਿੰਗ ਵਾਲੀ ਥਾਂ, ਵੀਡੀਓ ਅਤੇ ਵਰਤੇ ਗਏ ਹਥਿਆਰ ਸਬੰਧੀ ਹੋਰ ਤੱਥਾਂ ਦੀ ਜਾਂਚ ਕਰ ਰਹੀ ਹੈ।
Punjabi Singer Vicky Taliban Arrested For Making A Video Of Aerial Firing Go Viral
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)