ਸ਼ਹਿਰ ’ਚ ਲੁਟੇਰਿਆਂ ਦਾ ਖੌਫ਼, 20 ਦਿਨਾਂ ’ਚ ਇੱਕੋ ਇਲਾਕੇ ਤੋਂ ਦੋ ਬਾਈਕ ਚੋਰੀ

11/08/2026 | Public Times Bureau | Panjab

ਸ਼ਹਿਰ ਵਿੱਚ ਲੁੱਟ-ਖੋਹ ਅਤੇ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਅਰਬਨ ਅਸਟੇਟ ਫੇਜ਼-1 ਵਿੱਚ ਕਰੀਬ 20 ਦਿਨਾਂ ਅੰਦਰ ਇੱਕੋ ਇਲਾਕੇ ਤੋਂ ਦੋ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਘਟਨਾਵਾਂ ਵਿੱਚ ਚੋਰਾਂ ਦੀਆਂ ਹਰਕਤਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਹਨ। ਇਸ ਤੋਂ ਇਲਾਵਾ 10 ਅਗਸਤ ਨੂੰ ਸ਼ਹਿਰ ਵਿੱਚ ਦੋ ਥਾਵਾਂ ’ਤੇ ਖੋਹ ਦੀ ਕੋਸ਼ਿਸ਼ ਹੋਈ। ਡੀਲਵਾਲ ਰੋਡ ’ਤੇ ਬਜ਼ੁਰਗ ਔਰਤ ਤੋਂ ਮੋਬਾਈਲ ਖੋਹਣ ਵਿੱਚ ਨਾਕਾਮ ਰਹੇ ਬਾਈਕ ਸਵਾਰ ਉਸ ਦਾ ਦਸਤਾਵੇਜ਼ਾਂ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਔਰਤ ਵੱਲੋਂ ਅਰਬਨ ਅਸਟੇਟ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ।

ਦੂਜੇ ਪਾਸੇ ਬਿਸ਼ਨ ਨਗਰ ਵਿੱਚ ਸਕੂਟੀ ਸਵਾਰ ਦੋ ਨੌਜਵਾਨਾਂ ਨੇ ਇੱਕ ਔਰਤ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਔਰਤ ਵੱਲੋਂ ਪਰਸ ਨਾ ਛੱਡਣ ’ਤੇ ਦੋਵੇਂ ਮੌਕੇ ਤੋਂ ਭੱਜਣ ਲੱਗੇ, ਪਰ ਰਾਹਗੀਰਾਂ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਥਾਣਾ ਲਾਹੌਰੀ ਗੇਟ ਦੇ ਮੁਖੀ ਸੌਰਵ ਸਭਰਵਾਲ ਨੇ ਦੱਸਿਆ ਕਿ ਬਿਸ਼ਨ ਨਗਰ ਮਾਮਲੇ ਵਿੱਚ ਦੋਵੇਂ ਨੌਜਵਾਨ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਥਾਣਾ ਅਰਬਨ ਅਸਟੇਟ ਦੇ ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਬਾਈਕ ਚੋਰੀ ਦੇ ਮਾਮਲਿਆਂ ਵਿੱਚ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮੁਖ਼ਬਰਾਂ ਦੀ ਮਦਦ ਨਾਲ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।

Fear Of Thieves In The City Two Bikes Stolen From The Same Area In 20 Days


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App