ਭਾਰਤੀ ਮਰਦ ਹਾਕੀ ਟੀਮ ਨੂੰ ਸੋਮਵਾਰ ਨੂੰ ਹਾਕੀ ਵਿਸ਼ਵ ਕੱਪ ਦੇ ਪੂਲ ਡੀ ਦੇ ਦੂਜੇ ਮੁਕਾਬਲੇ ਵਿੱਚ ਇੰਗਲੈਂਡ ਹੱਥੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਪਹਿਲੇ ਹਾਫ਼ ਵਿੱਚ 2-1 ਦੀ ਬੜ੍ਹਤ ਬਣਾਈ ਸੀ, ਪਰ ਇੰਗਲੈਂਡ ਨੇ ਦੂਜੇ ਹਾਫ਼ ਵਿੱਚ ਤਿੰਨ ਗੋਲ ਕਰਕੇ ਮੈਚ ਆਪਣੇ ਨਾਂ ਕਰ ਲਿਆ। ਨਿਕੋਲਸ ਬੈਂਡੂਰਾਕ ਨੇ 13ਵੇਂ ਮਿੰਟ ਵਿੱਚ ਇੰਗਲੈਂਡ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਸਿੰਘ ਨੇ 16ਵੇਂ ਅਤੇ ਦਿਲਪ੍ਰੀਤ ਸਿੰਘ ਨੇ 24ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ।
ਦੂਜੇ ਹਾਫ਼ ਵਿੱਚ ਸਟੂਅਰਟ ਰਸ਼ਮੇਅਰ ਨੇ 38ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕੀਤਾ। ਹੈਨਰੀ ਕ੍ਰਾਫਟ ਨੇ 42ਵੇਂ ਮਿੰਟ ਵਿੱਚ ਇੰਗਲੈਂਡ ਨੂੰ ਮੁੜ ਬੜ੍ਹਤ ਦਿਵਾਈ, ਜਦਕਿ ਬੈਂਡੂਰਾਕ ਨੇ 54ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕਰਕੇ ਸਕੋਰ 4-2 ਕਰ ਦਿੱਤਾ। ਦੋ ਮੈਚਾਂ ਵਿੱਚ ਤਿੰਨ ਅੰਕਾਂ ਨਾਲ ਭਾਰਤ ਲਈ ਹੁਣ ਬੁੱਧਵਾਰ ਨੂੰ ਪਾਕਿਸਤਾਨ ਖ਼ਿਲਾਫ਼ ਆਖਰੀ ਪੂਲ ਮੁਕਾਬਲਾ ਬੇਹੱਦ ਅਹਿਮ ਹੈ। ਦੂਜੇ ਦੌਰ ਵਿੱਚ ਪਹੁੰਚਣ ਲਈ ਭਾਰਤ ਨੂੰ ਜਿੱਤ ਜਾਂ ਡਰਾਅ ਦੀ ਲੋੜ ਹੈ। ਪਾਕਿਸਤਾਨ ਦੇ ਦੋ ਮੈਚਾਂ ਵਿੱਚ ਇਕ ਅੰਕ ਹੈ। ਭਾਰਤ ਦੀ ਹਾਰ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦੇਵੇਗੀ। ਭਾਰਤ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਸ਼ਨਿਚਰਵਾਰ ਨੂੰ ਵੇਲਸ ਨੂੰ 3-1 ਨਾਲ ਹਰਾਇਆ ਸੀ।
England Defeated India 4 2 Do or die Match Against Pakistan
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)