ਲੋਹਾ ਵਪਾਰੀ ਤੋਂ 72 ਲੱਖ ਦੀ ਕਥਿਤ ਲੁੱਟ, ਕਾਰ ਦੀ ਖਿੜਕੀ ਤੋੜ ਕੇ ਲੈ ਗਏ ਦੋ ਬੈਗ

18/08/2026 | Public Times Bureau | Panjab



ਜਲੰਧਰ ਵਿੱਚ ਸੋਮਵਾਰ ਰਾਤ ਲੋਹੇ ਦੇ ਵਪਾਰੀ ਲਲਿਤ ਮਿੱਤਲ ਤੋਂ ਲੱਖਾਂ ਰੁਪਏ ਦੀ ਕਥਿਤ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਮੁਢਲੀ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਉਸਦੀ ਕਾਰ ਨੂੰ ਰਸਤੇ ਵਿੱਚ ਰੋਕ ਕੇ ਲੋਹੇ ਦੀ ਰਾਡ ਨਾਲ ਖਿੜਕੀ ਤੋੜੀ ਅਤੇ ਅੰਦਰ ਰੱਖੇ ਦੋ ਬੈਗ ਲੈ ਕੇ ਫਰਾਰ ਹੋ ਗਏ। ਬੈਗਾਂ ਵਿੱਚ ਕਰੀਬ 72 ਲੱਖ ਰੁਪਏ ਨਕਦੀ ਹੋਣ ਦੀ ਗੱਲ ਕਹੀ ਜਾ ਰਹੀ ਹੈ, ਪਰ ਪੁਲਿਸ ਵੱਲੋਂ ਇਸ ਰਕਮ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਮਿੱਤਲ ਟਾਂਡਾ ਰੋਡ ’ਤੇ ਲੋਹੇ ਦਾ ਕਾਰੋਬਾਰ ਕਰਦਾ ਹੈ ਅਤੇ ਸੂਰਿਆ ਐਨਕਲੇਵ ਵਿੱਚ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 9:30 ਵਜੇ ਉਹ ਦੋ ਬੈਗ ਲੈ ਕੇ ਘਰ ਲਈ ਰਵਾਨਾ ਹੋਇਆ। ਕਾਜ਼ੀ ਮੰਡੀ ਨੇੜੇ ਕੁਝ ਸ਼ੱਕੀ ਵਿਅਕਤੀਆਂ ਨੇ ਕਥਿਤ ਤੌਰ ’ਤੇ ਉਸਦੀ ਕਾਰ ਦਾ ਪਿੱਛਾ ਕੀਤਾ ਅਤੇ ਆਪਣੀ ਗੱਡੀ ਅੱਗੇ ਲਗਾ ਕੇ ਰਸਤਾ ਰੋਕ ਦਿੱਤਾ।
ਇਸ ਤੋਂ ਬਾਅਦ ਬਦਮਾਸ਼ਾਂ ਨੇ ਕਾਰ ਦੀ ਖਿੜਕੀ ਤੋੜ ਕੇ ਦੋਵੇਂ ਬੈਗ ਕੱਢ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਪਾਰੀ ਅਨੁਸਾਰ ਨਕਦੀ ਉਸਦੇ ਅਕਾਊਂਟੈਂਟ ਵੱਲੋਂ ਗਿਣ ਕੇ ਕਾਰ ਵਿੱਚ ਰੱਖੀ ਗਈ ਸੀ। ਲੁੱਟੀ ਗਈ ਰਕਮ ਦੀ ਸਹੀ ਪੁਸ਼ਟੀ ਖਾਤਿਆਂ ਦਾ ਮਿਲਾਨ ਕਰਨ ਤੋਂ ਬਾਅਦ ਹੋਵੇਗੀ। ਪੁਲਿਸ ਵੱਲੋਂ ਟਾਂਡਾ ਰੋਡ ਤੋਂ ਕਾਜ਼ੀ ਮੰਡੀ ਅਤੇ ਸੂਰਿਆ ਐਨਕਲੇਵ ਤੱਕ ਦੇ ਰਸਤੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਾਂਚ ਵਿੱਚ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਨਕਦੀ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ ਜਾਂ ਨਹੀਂ।

Alleged Robbery Of 72 Lakh From An Iron Trader Two Bags Taken After Smashing Car Window


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App