2022 ਚ ਪੰਜਾਬ ਅੰਦਰ ਅਕਾਲੀ ਦਲ ਦੀ ਬਣੇਗੀ ਸਰਕਾਰ; ਇਨੈਲੋ ਵਿਧਾਇਕ ਨੇ ਕੀਤਾ ਦਾਅਵਾ

20/01/2022 | The public times | punjab

ਸਿਰਸਾ: Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਨੈਲੋ ਵਿਧਾਇਕ ਅਭੈ ਸਿੰਘ ਚੌਟਾਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਸਾਬਕਾ ਮੱਖ ਮੰਤਰੀ ਪਰਕਾਸ਼ ਸਿੰਘ ਬਾਦਲ ਕਿਸਾਨਾਂ ਦੇ ਸੱਚੇ ਮਿੱਤਰ ਹਨ। ਉਨਹਾਂ ਕਿਹਾ ਕਿ ਅਕਾਲੀ ਦਲ ਨਾਲ ਸਾਡਾ ਸਿਆਸੀ ਰਿਸ਼ਤਾ ਨਹੀਂ ਸਗੋਂ ਪਰਿਵਾਰਕ ਰਿਸ਼ਤਾ ਹੈ। ਅਭੈ ਸਿੰਘ ਚੌਟਾਲਾ ਨੇ ਵੀ ਦਾਅਵਾ ਕੀਤਾ ਹੈ ਕਿ ਪੰਜਾਬ (Punjab Election) ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ। ਅਭੈ ਚੌਟਾਲਾ ਅੱਜ ਆਪਣੀ ਰਿਹਾਇਸ਼ ਤੇ ਵਰਕਰਾਂ ਨਾਲ ਮੀਟਿੰਗ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕਾਂਗਰਸ ਕਦੇ ਵੀ ਤਰੱਕੀ ਨਹੀਂ ਕਰ ਸਕਦੀ।ਸੰਸਦ ਮੈਂਬਰ ਭਗਵੰਤ ਮਾਨ ਨੂੰ ਆਪ ਵੱਲੋਂ ਮੱਖ ਮੰਤਰੀ ਉਮੀਦਵਾਰ ਬਣਾ ਜਾਣ ਤੇ ਪਰਤੀਕਿਰਿਆ ਦਿੰਦਿਆਂ ਚੌਟਾਲਾ ਨੇ ਕਿਹਾ ਕਿ ਭਗਵੰਤ ਮਾਨ ਦੀ ਮੌਜੂਦਗੀ ਨਾਲ ਕੋਈ ਫਰਕ ਨਹੀਂ ਪਵੇਗਾ। ਉਹ ਸ਼ਰਾਬ ਪੀ ਕੇ ਲੋਕ ਸਭਾ ਵਿੱਚ ਜਾਂਦਾ ਸੀ। ਭਗਵੰਤ ਨੂੰ ਮੱਖ ਮੰਤਰੀ ਵਜੋਂ ਪੇਸ਼ ਕਰਨ ਨਾਲ ਆਪ ਪਾਰਟੀ ਨੂੰ ਨਕਸਾਨ ਹੋਵੇਗਾ। ਹਰਿਆਣਾ ਚ ਨੌਜਵਾਨਾਂ ਨੂੰ 75 ਫੀਸਦੀ ਰਾਖਵਾਂਕਰਨ ਦੇਣ ਤੇ ਅਭੈ ਸਿੰਘ ਚੌਟਾਲਾ ਨੇ ਤਾਅਨਾ ਮਾਰਿਆ ਕਿ ਇਹ ਸਿਰਫ ਦਿਖਾਵਾ ਹੈ। ਆਉਣ ਵਾਲੇ ਦਿਨਾਂ ਵਿੱਚ ਜ਼ਮੀਨੀ ਸਥਿਤੀ ਸਪੱਸ਼ਟ ਹੋ ਜਾਵੇਗੀ। ਅਭੈ ਚੌਟਾਲਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਵਿਕਾਸ ਲਈ ਕਈ ਸਕੀਮਾਂ ਲਾਗੂ ਕੀਤੀਆਂ ਹਨ। ਪਰਕਾਸ਼ ਸਿੰਘ ਬਾਦਲ ਨੂੰ ਛੱਡ ਕੇ ਪੰਜਾਬ ਦਾ ਕੋਈ ਵੀ ਵਿਕਾਸ ਨਹੀਂ ਕਰਵਾ ਸਕਦਾ। ਉਨਹਾਂ ਕਿਹਾ ਕਿ ਜਦੋਂ ਆਪੋ-ਆਪਣੇ ਸੂਬਿਆਂ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਅਕਾਲੀ ਦਲ ਅਤੇ ਇਨੈਲੋ ਆਪੋ-ਆਪਣੇ ਸੂਬਿਆਂ ਦੇ ਹਿੱਤਾਂ ਲਈ ਲੜਦੇ ਹਨ। ਹਰ ਇਨੈਲੋ ਵਰਕਰ ਸ਼ਰੋਮਣੀ ਅਕਾਲੀ ਦਲ ਦੀ ਮਦਦ ਕਰੇਗਾ। ਹਰਿਆਣਾ ਦੇ ਹਰ ਜ਼ਿਲਹੇ ਦੇ ਸਾਰੇ ਵਰਕਰਾਂ ਅਤੇ ਅਹਦੇਦਾਰਾਂ ਦੀ ਡਿਊਟੀ ਲਾਈ ਗਈ ਹੈ। ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਸਾਰੇ ਜ਼ਿਲਹਿਆਂ ਦੇ ਵਰਕਰਾਂ ਨੂੰ ਵੀ ਚੋਣਾਂ ਵਿੱਚ ਭਾਗ ਲੈਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਕਾਂਗਰਸ ਤੇ ਚਟਕੀ ਲੈਂਦਿਆਂ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਪੰਜਾਬ ਚ ਕਾਂਗਰਸ ਦਾ ਬਰਾ ਹਾਲ ਹੈ। ਕਾਂਗਰਸ ਆਪਣੇ ਆਗੂਆਂ ਦੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਘਿਰ ਗਈ ਹੈ। ਕਾਂਗਰਸ ਦਾ ਸੰਗਠਨ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਕਾਂਗਰਸ ਵਿੱਚ ਅਨਸ਼ਾਸਨ ਦੀ ਵੱਡੀ ਘਾਟ ਹੈ।

akali dal to form government in punjab in 2022 inld mla claims


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App