ਪੰਜਾਬੀ ਭਾਸ਼ਾ ਨੂੰ ਆਧੁਨਿਕ ਰੂਪ ਵਿੱਚ ਪ੍ਰਸਾਰਿਤ ਕਰਨ ਲਈ ‘ਸ਼ਬਦਮਾਲਾ’ ਐਂਡਰਾਇਡ ਐਪ ਦਾ ਆਗਾਜ਼

23/04/2026 | Public Times Bureau | Panjab

ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਇੱਕ ਹੋਰ ਮਹੱਤਵਪੂਰਨ ਪਹਿਲਕਦਮੀ ਵਜੋਂ ‘ਸ਼ਬਦਮਾਲਾ ਐਂਡਰਾਇਡ ਐਪ’ ਦਾ ਆਗਾਜ਼ ਕੀਤਾ ਗਿਆ ਹੈ। ਇਸ ਐਪ ਨੂੰ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਪ੍ਰਚਾਰ ਲਈ ਤਿਆਰ ਕੀਤਾ ਗਿਆ ਹੈ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਐਪ ਦੀ ਸ਼ੁਰੂਆਤ ਕਰਨ ਦੀ ਰਸਮ ਅਦਾ ਕੀਤੀ, ਜਿਸ ਦੌਰਾਨ ਵਿਭਾਗ ਦੇ ਅਧਿਕਾਰੀ ਅਤੇ ਐਪ ਦੇ ਵਿਕਾਸ ਵਿੱਚ ਸਹਾਇਕ ਟੀਮ ਹਾਜ਼ਰ ਸੀ।
ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ‘ਸ਼ਬਦਮਾਲਾ’ ਐਪ ਉਪਭੋਗਤਾਵਾਂ ਨੂੰ ਵੱਖ-ਵੱਖ ਕੋਸ਼ਾਂ ਵਿੱਚੋਂ ਸ਼ਬਦਾਂ ਦੇ ਅਰਥ ਆਨਲਾਈਨ ਖੋਜਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਹੁਣ, ਇਸ ਐਪ ਰਾਹੀਂ ਲੋਕ ਕਿਤੇ ਵੀ, ਕਦੇ ਵੀ ਆਪਣੇ ਮੋਬਾਈਲ ਫੋਨ ਤੋਂ ਸ਼ਬਦਾਂ ਦੇ ਅਰਥ ਲੱਭ ਸਕਦੇ ਹਨ। ਇਸਨੂੰ ਵਰਤਣਾ ਬਹੁਤ ਆਸਾਨ ਹੈ ਅਤੇ ਇਹ ਪੰਜਾਬੀ ਭਾਸ਼ਾ ਨੂੰ ਪ੍ਰਚਾਰਿਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਇਸ ਐਪ ਵਿੱਚ ਪੋਠੋਹਾਰੀ ਕੋਸ਼, ਕਿੱਸਾ ਸੰਦਰਭ ਕੋਸ਼, ਡੋਗਰੀ-ਪੰਜਾਬੀ ਕੋਸ਼, ਅੰਗਰੇਜ਼ੀ-ਪੰਜਾਬੀ ਮਿਡਲ ਕੋਸ਼, ਪੰਜਾਬੀ ਅਖਾਣ ਕੋਸ਼, ਮੁਹਾਵਰਾ ਕੋਸ਼ ਅਤੇ ਵਾਰਿਸ ਮੁਹਾਵਰਾ ਕੋਸ਼ ਉਪਲਬਧ ਹਨ। ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ (ਏਆਈ) ਦੇ ਇਸ ਯੁੱਗ ਵਿੱਚ ਹਰ ਭਾਸ਼ਾ ਨੂੰ ਸਮੇਂ ਦੇ ਨਾਲ ਚੱਲਣ ਲਈ ਅਜਿਹੇ ਉੱਦਮ ਬਹੁਤ ਜਰੂਰੀ ਹਨ। ਇਹ ਐਪ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ 'ਤੇ ਪ੍ਰਸਾਰਿਤ ਕਰਨ ਲਈ ਬੜਾ ਯੋਗਦਾਨ ਪਾ ਸਕਦਾ ਹੈ।
ਡਿਪਟੀ ਡਾਇਰੈਕਟਰ ਆਲੋਕ ਚਾਵਲਾ ਨੇ ਦੱਸਿਆ ਕਿ ਅਗਲੇ ਦੌਰ ਵਿੱਚ ਹਿੰਦੂ ਮਿਥਿਹਾਸ ਕੋਸ਼ ਅਤੇ ਪੁਆਧੀ ਕੋਸ਼ ਉੱਤੇ ਵੀ ਕੰਮ ਜਾਰੀ ਹੈ, ਜੋ ਜਲਦ ਹੀ ਇਸ ਐਪ ਤੇ ਉਪਲਬਧ ਹੋ ਜਾਣਗੇ। ਇਨ੍ਹਾਂ ਕੋਸ਼ਾਂ ਦੇ ਨਾਲ ਨਾਲ 40 ਤੋਂ ਵੱਧ ਹੋਰ ਕੋਸ਼ਾਂ ਨੂੰ ਵੀ ਐਪ ਨਾਲ ਜੋੜਿਆ ਜਾਵੇਗਾ।
ਇਹ ਪ੍ਰਾਜੈਕਟ ਆਲੋਕ ਚਾਵਲਾ ਦੀ ਅਗਵਾਈ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਭਾਸ਼ਾ ਵਿਭਾਗ ਦੇ ਕਈ ਅਧਿਕਾਰੀ ਅਤੇ ਖੋਜ ਅਫਸਰਾਂ ਨੇ ਅਹਿਮ ਯੋਗਦਾਨ ਦਿੱਤਾ ਹੈ। ਸਤਪਾਲ ਸਿੰਘ ਨੇ ਸੰਪਾਦਕੀ ਕਾਰਜ, ਮਹੇਸ਼ਇੰਦਰ ਸਿੰਘ ਖੋਸਲਾ ਨੇ ਸਾਫਟਵੇਅਰ ਵਿਕਾਸ, ਅਤੇ ਰਜਿੰਦਰ ਕੌਰ, ਮਨਜੀਤ ਸਿੰਘ ਸਪਾਲ, ਦੀਪਕ ਕੁਮਾਰ ਅਤੇ ਹੋਰ ਸਹਾਇਕਾਂ ਨੇ ਟੈਕਨੀਕੀ ਸਹਾਇਤਾ ਪ੍ਰਦਾਨ ਕੀਤੀ।
ਇਸ ਐਪ ਦੀ ਸ਼ੁਰੂਆਤ ਪੰਜਾਬੀ ਭਾਸ਼ਾ ਦੀ ਪਛਾਣ ਨੂੰ ਬਰਕਰਾਰ ਰੱਖਣ ਅਤੇ ਇਸਨੂੰ ਸਮੁੱਚੇ ਸੰਸਾਰ ਵਿੱਚ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ।

Launch Of shabdmala Android App To Disseminate Punjabi Language In A Modern Way


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App