ਪੰਚਕੂਲਾ ਪੁਲਿਸ ਨੇ ਇੱਕ ਵੱਡੇ ਮਾਮਲੇ ਦਾ ਖੁਲਾਸਾ ਕਰਦਿਆਂ, ਲਾਪਤਾ ਹੋਈ 17 ਸਾਲਾ ਕਿਸ਼ੋਰੀ ਨੂੰ ਬਰਾਮਦ ਕਰ ਲਿਆ ਹੈ ਅਤੇ ਉਸ ਨਾਲ ਜਬਰਜਨਾਹ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮੁਲਜ਼ਮ ਨੇ ਕੁਝ ਮਹੀਨੇ ਪਹਿਲਾਂ ਨਾਬਾਲਗ ਸਾਲੀ ਨੂੰ ਭਜਾ ਕੇ ਲੈ ਜਾ ਕੇ ਉਸ ਨਾਲ ਜਬਰਜਨਾਹ ਕੀਤਾ ਸੀ, ਜਿਸ ਕਾਰਨ ਪੀੜਤ ਲੜਕੀ ਹੁਣ ਗਰਭਵਤੀ ਹੈ।
16 ਫਰਵਰੀ ਨੂੰ ਸੈਕਟਰ-19 ਵਿੱਚ ਰਹਿਣ ਵਾਲੀ ਇੱਕ ਔਰਤ ਨੇ ਪੁਲਿਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਦੀ 17 ਸਾਲਾ ਬੇਟੀ 14 ਫਰਵਰੀ ਦੀ ਰਾਤ ਨੂੰ ਅਚਾਨਕ ਗਾਇਬ ਹੋ ਗਈ ਹੈ। ਇਸ ਤੋਂ ਇਲਾਵਾ, ਉਹਦਾ ਗੁਆਂਢੀ ਵੀ ਗਾਇਬ ਸੀ। ਪਰਿਵਾਰ ਨੇ ਸ਼ੱਕ ਜਤਾਇਆ ਕਿ ਉਹੀ ਵਿਅਕਤੀ ਉਹਨਾਂ ਦੀ ਬੇਟੀ ਨੂੰ ਵਰਗਲਾਕੇ ਆਪਣੇ ਨਾਲ ਲੈ ਗਿਆ ਹੈ। ਇਸ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
ਡੀਸੀਪੀ (ਕ੍ਰਾਈਮ ਐਂਡ ਟ੍ਰੈਫਿਕ) ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਤੇ ਲਗਾਤਾਰ ਕੰਮ ਕਰਦਿਆਂ ਅਤੇ ਤਕਨੀਕੀ ਸਹਾਇਤਾ ਦਾ ਇਸਤੇਮਾਲ ਕਰਦਿਆਂ, ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਮੁਲਜ਼ਮ ਦਾ ਸੁਰਾਗ ਲਗਾਇਆ ਅਤੇ ਉਸ ਨੂੰ ਪਲਵਲ ਤੋਂ ਗ੍ਰਿਫ਼ਤਾਰ ਕਰਕੇ ਕਿਸ਼ੋਰੀ ਨੂੰ ਬਰਾਮਦ ਕੀਤਾ। ਮੈਡੀਕਲ ਜਾਂਚ ਤੋਂ ਇਹ ਗੱਲ ਸਾਬਤ ਹੋਈ ਕਿ ਕਿਸ਼ੋਰੀ ਗਰਭਵਤੀ ਹੈ।
ਪੁਲਿਸ ਜਾਂਚ ਵਿੱਚ ਪਤਾ ਚਲਿਆ ਕਿ ਮੁਲਜ਼ਮ ਅਤੇ ਪੀੜਤ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਮੌਜੂਦਾ ਸਮੇਂ ਵਿੱਚ ਪੰਚਕੂਲਾ ਵਿੱਚ ਵਸ ਰਹੇ ਹਨ। ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਆਪਣੀ ਪਤਨੀ ਤੋਂ ਸੰਤਾਨ ਨਾ ਹੋਣ ਕਾਰਨ ਆਪਣੀ ਨਾਬਾਲਗ ਸਾਲੀ ਨੂੰ ਭਜਾ ਕੇ ਲੈ ਗਿਆ ਸੀ।
ਮੁਲਜ਼ਮ ਖਿਲਾਫ਼ ਭਾਰਤੀ ਨਿਆਂ ਸੰਹਿਤਾ (IPC) ਦੀਆਂ ਧਾਰਾਵਾਂ ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ, ਜਦਕਿ ਪੀੜਤ ਲੜਕੀ ਦੀ ਕਾਉਂਸਲਿੰਗ ਅਤੇ ਮਾਨਸਿਕ ਸਹਾਇਤਾ ਜਾਰੀ ਹੈ।
Man Arrested For Raping Minor Sister in law In Panchkula
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)