M9 ਤੇ 2025 Renault Triber ਹੋਣਗੀਆਂ ਲਾਂਚ- ਜਾਣੋ ਕੀ ਹੋਣਗੇ ਫੀਚਰਜ਼ ਤੇ ਕੀਮਤ

20/07/2025 | Public Times Bureau | National

ਭਾਰਤੀ ਬਾਜ਼ਾਰ 'ਚ ਕਈ ਵਾਹਨ ਨਿਰਮਾਤਾ ਆਪਣੀਆਂ ਬਿਹਤਰ ਕਾਰਾਂ ਨੂੰ ਆਫਰ ਕਰਦੇ ਹਨ। ਹਰ ਸਾਲ ਕਈ ਮੌਜੂਦਾ ਕਾਰਾਂ ਦੇ ਨਵੇਂ ਵਰਜ਼ਨ ਲਾਂਚ ਕੀਤੇ ਜਾਂਦੇ ਹਨ, ਜਦੋਂਕਿ ਕੁਝ ਨਵੀਆਂ ਕਾਰਾਂ ਵੀ ਭਾਰਤ 'ਚ ਲਾਂਚ ਕੀਤੀਆਂ ਜਾਂਦੀਆਂ ਹਨ। ਜੁਲਾਈ ਦੇ ਆਖਰੀ ਹਫ਼ਤੇ 'ਚ ਕਿਸ ਨਿਰਮਾਤਾ ਵੱਲੋਂ ਕਿਹੜੀ ਗੱਡੀ ਲਾਂਚ ਕੀਤੀ ਜਾਵੇਗੀ, ਇਸ ਬਾਰੇ ਅਸੀਂ ਤੁਹਾਨੂੰ ਇਸ ਖ਼ਬਰ ਵਿਚ ਜਾਣੂ ਕਰਵਾਂਗੇ।

21 ਜੁਲਾਈ 2025 ਤੋਂ ਸ਼ੁਰੂ ਹੋ ਰਹੇ ਹਫ਼ਤੇ 'ਚ ਦੋ ਵਾਹਨ ਨਿਰਮਾਤਾਵਾਂ ਵੱਲੋਂ ਦੋ ਕਾਰਾਂ ਲਾਂਚ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ ਇਕ ਕਾਰ ਮੌਜੂਦਾ ਕਾਰ ਦਾ ਅਪਡੇਟਿਡ ਵਰਜ਼ਨ ਹੋਵੇਗੀ ਤੇ ਦੂਜੀ ਕਾਰ ਪੂਰੀ ਤਰ੍ਹਾਂ ਭਾਰਤੀ ਬਾਜ਼ਾਰ ਲਈ ਨਵੀਂ ਹੋਵੇਗੀ। MG ਵੱਲੋਂ M9 ਨੂੰ 21 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਇਸ ਦੇ ਨਾਲ ਹੀ Renault ਵੱਲੋਂ Triber 2025 ਵੀ ਲਾਂਚ ਕੀਤੀ ਜਾਵੇਗੀ।

ਬ੍ਰਿਟਿਸ਼ ਵਾਹਨ ਨਿਰਮਾਤਾ MG ਮੋਟਰਜ਼ ਵੱਲੋਂ ਭਾਰਤੀ ਬਾਜ਼ਾਰ 'ਚ 21 ਜੁਲਾਈ ਨੂੰ ਇਲੈਕਟ੍ਰਿਕ MPV ਸੈਗਮੈਂਟ 'ਚ MG M9 ਲਾਂਚ ਕੀਤੀ ਜਾਵੇਗੀ। ਨਿਰਮਾਤਾ ਵੱਲੋਂ ਇਸ ਗੱਡੀ ਨੂੰ ਲਗਜ਼ਰੀ ਦੇ ਨਾਲ ਛੇ ਸੀਟਾਂ ਦੇ ਬਦਲ 'ਚ ਪੇਸ਼ ਕੀਤਾ ਜਾਵੇਗਾ। ਇਸ ਦੀ ਸੰਭਾਵੀ ਐਕਸ ਸ਼ੋਅਰੂਮ ਕੀਮਤ 60 ਤੋਂ 75 ਲੱਖ ਰੁਪਏ ਦੇ ਵਿਚਕਾਰ ਹੋਵੇਗੀ। ਇਹ ਗੱਡੀ ICE ਸੈਗਮੈਂਟ 'ਚ ਆਉਣ ਵਾਲੀਆਂ ਲਗਜ਼ਰੀ MPV ਜਿਵੇਂ ਕਿ Kia Carnival ਅਤੇ Toyota Vellfire ਨਾਲ ਮੁਕਾਬਲਾ ਕਰੇਗੀ।

Renault ਵੱਲੋਂ ਵੀ ਐਂਟਰੀ ਲੈਵਲ MPV ਦੇ ਤੌਰ 'ਤੇ Renault Triber 2025 ਲਾਂਚ ਕੀਤੀ ਜਾਵੇਗੀ। ਨਿਰਮਾਤਾ ਵੱਲੋਂ ਮੌਜੂਦਾ Triber 'ਚ ਕਈ ਬਦਲਾਵ ਕੀਤੇ ਜਾਣਗੇ, ਪਰ ਜ਼ਿਆਦਾਤਰ ਬਦਲਾਅ ਕਾਸਮੈਟਿਕ ਹੋਣਗੇ। ਇਸ ਦੇ ਇੰਜਣ 'ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਦੇ ਇੰਟਰੀਅਰ ਤੇ ਐਕਸਟਰੀਅਰ ਵਿਚ ਕਈ ਅਜਿਹੇ ਬਦਲਾਵ ਕੀਤੇ ਜਾ ਸਕਦੇ ਹਨ, ਜਿਸ ਨਾਲ ਗੱਡੀ ਨੂੰ ਨਵੀਂ ਲੁੱਕ ਮਿਲੇਗੀ। ਬਾਜ਼ਾਰ 'ਚ ਇਸਨੂੰ ਸਭ ਤੋਂ ਸਸਤੀ MPV ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ। ਇਸ ਦਾ ਸਿੱਧਾ ਮੁਕਾਬਲਾ Maruti Suzuki Ertiga ਅਤੇ Kia Carens ਨਾਲ ਹੁੰਦਾ ਹੈ।

M9 And 2025 Renault Triber To Be Launched Know What Will Be The Features And Price


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App