ਐੱਫਆਈਐੱਚ ਮਹਿਲਾ ਹਾਕੀ ਵਿਸ਼ਵ ਕੱਪ ਦੇ ਦੂਜੇ ਦੌਰ ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੂੰ ਮੌਜੂਦਾ ਚੈਂਪੀਅਨ ਨੀਦਰਲੈਂਡ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਟੂਰਨਾਮੈਂਟ ’ਚ ਭਾਰਤ ਦੀ ਅਜੇਤੂ ਮੁਹਿੰਮ ਵੀ ਖ਼ਤਮ ਹੋ ਗਈ।
ਭਾਰਤੀ ਡਿਫੈਂਸ ਨੇ ਤਜਰਬੇਕਾਰ ਗੋਲਕੀਪਰ ਸਵਿਤਾ ਦੀ ਅਗਵਾਈ ਹੇਠ ਕਈ ਖ਼ਤਰਨਾਕ ਹਮਲੇ ਰੋਕੇ। ਨੀਦਰਲੈਂਡ ਦੇ ਦੋਵੇਂ ਗੋਲ ਪੈਨਾਲਟੀ ਕਾਰਨਰ ਰਾਹੀਂ ਆਏ। ਯਿਬੀ ਜੈਨਸਨ ਨੇ ਦੂਜੇ ਮਿੰਟ ਅਤੇ ਫਰੈਡਰਿਕ ਮੈਟਲਾ ਨੇ 38ਵੇਂ ਮਿੰਟ ’ਚ ਗੋਲ ਕੀਤਾ। ਨੀਦਰਲੈਂਡ ਇੱਕ ਵੀ ਫੀਲਡ ਗੋਲ ਨਹੀਂ ਕਰ ਸਕਿਆ। ਆਖਰੀ ਕੁਆਰਟਰ ਵਿੱਚ ਵੀ ਸਵਿਤਾ ਨੇ ਕਈ ਸ਼ਾਨਦਾਰ ਬਚਾਅ ਕਰਦਿਆਂ ਭਾਰਤ ਨੂੰ ਹੋਰ ਗੋਲ ਤੋਂ ਬਚਾਇਆ। ਨੀਦਰਲੈਂਡ ਨੇ ਆਖਰੀ ਪਲਾਂ ਵਿੱਚ ਮਿਲੇ ਪੈਨਾਲਟੀ ਕਾਰਨਰ ਨੂੰ ਵੀ ਗੋਲ ’ਚ ਨਹੀਂ ਬਦਲ ਸਕਿਆ।
ਇਸ ਹਾਰ ਤੋਂ ਬਾਅਦ ਭਾਰਤ ਲਈ ਸੈਮੀਫਾਈਨਲ ਦੀ ਦੌੜ ਮੁਸ਼ਕਲ ਹੋ ਗਈ ਹੈ। ਭਾਰਤ ਦਾ ਅਗਲਾ ਮੈਚ ਆਸਟ੍ਰੇਲੀਆ ਨਾਲ ਹੈ ਅਤੇ ਆਖਰੀ ਚਾਰ ਵਿੱਚ ਪਹੁੰਚਣ ਲਈ ਉਸ ਨੂੰ ਇਹ ਮੈਚ ਜਿੱਤਣਾ ਹੋਵੇਗਾ। ਇਸ ਦੇ ਨਾਲ ਹੀ ਭਾਰਤ ਨੂੰ ਨੀਦਰਲੈਂਡ ਵੱਲੋਂ ਚੀਨ ਖ਼ਿਲਾਫ਼ ਜਿੱਤ ਦੀ ਵੀ ਉਮੀਦ ਕਰਨੀ ਪਵੇਗੀ।
Netherlands defeated india 2 0 a win against australia is essential for the semi finals
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)