ਮਹਿਲ ਕਲਾਂ-ਗੰਗੋਹਰ ’ਚ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ

22/08/2026 | Public Times Bureau | Panjab

ਕਲਿਆਣ ਰਜਵਾਹੇ ਦੀ ਪਟੜੀ ਨਾਲ ਲੱਗਦੇ ਮਹਿਲ ਕਲਾਂ ਤੇ ਗੰਗੋਹਰ ਦੇ ਖੇਤਾਂ ਵਿੱਚ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਇਲਾਕੇ ਵਿੱਚ ਕਰੀਬ 20 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ। ਪੀੜਤ ਕਿਸਾਨਾਂ ਨੇ ਰੋਸ ਜ਼ਾਹਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਅਨੁਸਾਰ ਚੋਰ ਮੋਟਰਾਂ ਤੋਂ ਕੇਬਲ ਤਾਰਾਂ ਵੱਢ ਕੇ ਲੈ ਜਾ ਰਹੇ ਹਨ। ਸਾਧੂ ਸਿੰਘ ਜੌਹਲ ਦੀ ਮੋਟਰ ਤੋਂ 60 ਫੁੱਟ, ਭੋਲਾ ਸਿੰਘ ਦੀਆਂ ਦੋ ਮੋਟਰਾਂ ਤੋਂ 100 ਫੁੱਟ, ਮਲਕੀਤ ਸਿੰਘ ਨਾਰੀਕੇ ਤੋਂ 40 ਫੁੱਟ, ਬੱਗਾ ਸਿੰਘ ਰਾਏਸ਼ਰੀਏ ਤੋਂ 40 ਫੁੱਟ ਅਤੇ ਜਗਦੀਪ ਸਿੰਘ ਮਹਿਲ ਕਲਾਂ ਤੋਂ 40 ਫੁੱਟ ਕੇਬਲ ਤਾਰ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਗਈ।

ਗੰਗੋਹਰ ਦੇ ਖੇਤਾਂ ਵਿੱਚ ਦਰਸ਼ਨ ਸਿੰਘ ਸੰਧੂ ਦੀ ਕੋਠੀ ਦੇ ਜਿੰਦਰੇ ਤੋੜ ਕੇ 50 ਫੁੱਟ ਕੇਬਲ ਤਾਰ ਤੋਂ ਇਲਾਵਾ ਅਮਰਜੀਤ ਸਿੰਘ ਦੀ ਮੋਟਰ ਤੋਂ 40 ਫੁੱਟ, ਨਿਰਮਲ ਸਿੰਘ ਤੋਂ 50 ਫੁੱਟ, ਰਾਮਨਦੀਪ ਸਿੰਘ ਤੋਂ 40 ਫੁੱਟ, ਕੁਲਵੰਤ ਸਿੰਘ ਦੀਆਂ ਦੋ ਮੋਟਰਾਂ ਤੋਂ 60 ਫੁੱਟ, ਨੰਦ ਸਿੰਘ ਤੋਂ 30 ਫੁੱਟ, ਧਰਨ ਸਿੰਘ ਮਹਿਲ ਖੁਰਦ ਤੋਂ 70 ਫੁੱਟ, ਭਿੰਦਰ ਸਿੰਘ ਤੋਂ 80 ਫੁੱਟ ਅਤੇ ਇਕਬਾਲ ਸਿੰਘ ਤੋਂ 40 ਫੁੱਟ ਕੇਬਲ ਤਾਰ ਚੋਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਗੰਗੋਹਰ ਅਤੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਗੰਗੋਹਰ ਵਿੱਚ ਪਿਛਲੇ 20 ਦਿਨਾਂ ਤੋਂ ਚੋਰੀਆਂ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੇ ਬਾਵਜੂਦ ਵਾਰਦਾਤਾਂ ਰੁਕ ਨਹੀਂ ਰਹੀਆਂ। ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤਾਂ ਵਾਲੇ ਇਲਾਕਿਆਂ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Cable Wires Stolen From Farmers Pump Motors In Mahal Kalan And Gangohar


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App