ਗੋਲਡੀ ਬਰਾੜ ਨੇ ਵੀਡੀਓ ਜਾਰੀ ਕਰਕੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕਿਹਾ ਕਿ ਅਸੀਂ ਭਰਾ ਦੇ ਖੂਨ ਦਾ ਬਦਲਾ ਲਿਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਲਾਰੈਂਸ ਤੇ ਉਸ ਦੀ ਗੈਂਗ ਤੇ ਸ਼ਿਕੰਜਾ ਕੱਸਦੇ ਹੋ ਗੋਲਡੀ ਬਰਾੜ ਭੜਕਿਆ ਹੋਇਆ ਹੈ। ਵੀਡੀਓ ਵਿਚ ਗੋਲਡੀ ਨੇ ਕਿਹਾ ਕਿ ਜਿਊਂਦੇ ਜੀਅ 95 ਫੀਸਦੀ ਲੋਕ ਉਸ ਨੂੰ ਗਾਲਹਾਂ ਕੱਢਦੇ ਸੀ ਤੇ ਮੌਤ ਦੇ ਅਚਾਨਕ ਬਾਅਦ ਸਾਰੇ ਉਸ ਦੇ ਸਮਰਥਨ ਵਿਚ ਆ ਗ। ਗੋਲਡੀ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਨੇ ਆਪਣੀ ਜਾਨ ਬਚਾਉਣ ਲਈ 2 ਕਰੋੜ ਦੀ ਪੇਸ਼ਕਸ਼ ਕੀਤੀ ਸੀ। ਅਸੀਂ ਭਰਾ ਦੇ ਖੂਨ ਦਾ ਬਦਲਾ ਲੈਣਾ ਸੀ, ਇਸ ਲਈ ਅਸੀਂ ਉਸ ਨੂੰ ਮਾਰ ਦਿੱਤਾ। ਪੰਜਾਬ ਅਤੇ ਦਿੱਲੀ ਪਲਿਸ ਨੇ ਇਹ ਵੀਡੀਓ ਗੋਲਡੀ ਬਰਾੜ ਦੀ ਹੋਣ ਦੀ ਪਸ਼ਟੀ ਕੀਤੀ ਹੈ। ਗੋਲਡੀ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਨੇ ਚੋਣਾਂ ਦੌਰਾਨ 2 ਕਰੋੜ ਦੀ ਪੇਸ਼ਕਸ਼ ਕੀਤੀ ਸੀ। ਮਕਤਸਰ ਦੇ ਪਿੰਡ ਭੰਗਚੜੀ ਦੇ ਕ ਲੜਕੇ ਸਨ, ਜੋ ਮੂਸੇਵਾਲਾ ਕੋਲ 24 ਘੰਟੇ ਰਹਿੰਦੇ ਸਨ। ਉਸ ਦੇ ਜ਼ਰੀ ਹੀ ਇਹ ਪੇਸ਼ਕਸ਼ ਕੀਤੀ ਗਈ ਸੀ। ਮੈਨੂੰ ਕਿਹਾ ਗਿਆ ਕਿ ਪੈਸੇ ਲੈ ਕੇ ਗਰਦਆਰਾ ਸਾਹਿਬ ਜਾ ਕੇ ਸਹੰ ਖਾਓ ਕਿ ਉਸ ਤੋਂ ਬਾਅਦ ਮੂਸੇਵਾਲਾ ਦਾ ਕੋਈ ਨਕਸਾਨ ਨਹੀਂ ਕਰੇਗਾ। ਅਸੀਂ ਭਰਾ ਦੇ ਖੂਨ ਦਾ ਬਦਲਾ ਲੈਣਾ ਸੀ। ਗੋਲਡੀ ਬਰਾੜ ਨੇ ਕਿਹਾ ਕਿ ਮੇਰਾ ਨਾਂ ਮੂਸੇਵਾਲਾ ਨਾਲ ਜੜਿਆ ਹੋਇਆ ਸੀ। ਅਸੀਂ ਪਹਿਲਾਂ ਹੀ ਇਸ ਦੀ ਜ਼ਿੰਮੇਵਾਰੀ ਲਈ ਹੈ। ਸਾਨੂੰ ਮੂਸੇਵਾਲਾ ਦੇ ਕਤਲ ਦਾ ਕੋਈ ਪਛਤਾਵਾ ਨਹੀਂ ਹੈ। ਸਾਡੇ ਭਰਾਵਾਂ ਦਾ ਨਕਸਾਨ ਹੋਇਆ ਸੀ। ਮੂਸੇਵਾਲਾ ਅਸਿੱਧੇ ਤੌਰ ਤੇ ਦੋ ਭਰਾਵਾਂ ਦੇ ਕਤਲ ਵਿੱਚ ਸ਼ਾਮਲ ਸੀ। ਇਹ ਸਭ ਉਸ ਨੇ ਆਪਣੇ ਗੀਤਾਂ ਦੇ ਅਕਸ ਨੂੰ ਸਹੀ ਠਹਿਰਾਉਣ ਲਈ ਕੀਤਾ। ਇਸ ਦੀਆਂ ਗਲਤੀਆਂ ਭੱਲਣ ਯੋਗ ਨਹੀਂ ਸਨ। ਅਸੀਂ ਇਨਸਾਫ਼ ਦੀ ਉਡੀਕ ਕੀਤੀ ਪਰ ਕ ਨਹੀਂ ਹੋਇਆ। ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ। ਸਾਡੇ ਕੋਲ ਜੋ ਵੀ ਵਿਕਲਪ ਸੀ, ਅਸੀਂ ਉਹ ਕੀਤਾ। ਅਸੀਂ ਹਥਿਆਰ ਚੱਕ ਕੇ ਬਦਲਾ ਲਿਆ। ਲੋਕ ਮੂਸੇਵਾਲਾ ਨੂੰ ਜੀਉਂਦੇ ਜੀ ਗਾਲਹਾਂ ਕੱਢਦੇ ਸਨ। 95% ਲੋਕ ਉਸਦੇ ਖਿਲਾਫ ਸਨ। ਵੀਡਿਓ ਬਣਾਉਣ ਦਾ ਮਕਸਦ ਇਹ ਹੈ ਕਿ ਸਾਨੂੰ ਜਿੰਨਾ ਮਰਜ਼ੀ ਬਰਾ ਕਹੋ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਚੰਗੇ ਲੋਕਾਂ ਦੇ ਘਰ ਤਬਾਹ ਹੋ ਜਾਂਦੇ ਹਨ। ਅਸੀਂ ਬਰੇ ਹੀ ਠੀਕ ਹਾਂ। ਇਹ ਦੱਖ ਦੀ ਗੱਲ ਹੈ ਕਿ ਲੋਕ ਸਿੱਧੂ ਮੂਸੇਵਾਲਾ ਨੂੰ ਉਸਦੀ ਮੌਤ ਤੋਂ ਬਾਅਦ ਸੱਚਾ ਕਹਿ ਰਹੇ ਹਨ। ਉਸ ਦੇ ਪਰਿਵਾਰਕ ਮੈਂਬਰਾਂ ਦੀ ਇਮੋਸ਼ਨਲ ਵੀਡੀਓ ਆਈ, ਲੋਕ ਉਸ ਦੇ ਨਾਲ ਖੜਹੇ ਹੋ। ਤਾਕਤਵਰ ਲੋਕਾਂ ਦੇ ਕਸੂਰ ਸਾਹਮਣੇ ਨਹੀਂ ਆਉਂਦੇ। ਸਿੱਧੂ ਨੂੰ ਸਿੱਖ ਸ਼ਹੀਦ ਅਤੇ ਕੌਮੀ ਯੋਧਾ ਕਹਿਣਾ ਗਲਤ ਹੈ। ਮੂਸੇਵਾਲਾ ਇਸ ਦਾ ਹੱਕਦਾਰ ਨਹੀਂ ਹੈ।
goldie brar released the video and took responsibility for sidhus murder
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)