ਸੁਪਰੀਮ ਕੋਰਟ ਨੂੰ ਮਿਲੇ 3 ਨਵੇਂ ਜੱਜ, ਜਸਟਿਸ ਸੁਨੀਤਾ ਅਗਰਵਾਲ 13ਵੀਂ ਮਹਿਲਾ ਜੱਜ

07/10/2026 | Public Times Bureau | Panjab

ਸੁਪਰੀਮ ਕੋਰਟ ਵਿੱਚ ਮੰਗਲਵਾਰ, 6 ਅਕਤੂਬਰ ਨੂੰ ਤਿੰਨ ਨਵੇਂ ਜੱਜਾਂ ਨੇ ਸਹੁੰ ਚੁੱਕੀ। CJI ਸੂਰਿਆ ਕਾਂਤ ਨੇ ਜਸਟਿਸ ਸੁਨੀਤਾ ਅਗਰਵਾਲ, ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਅਪਾਰੇਸ਼ ਕੁਮਾਰ ਸਿੰਘ ਨੂੰ ਅਹੁਦੇ ਦੀ ਸਹੁੰ ਚੁਕਾਈ। ਤਿੰਨ ਨਵੇਂ ਜੱਜਾਂ ਦੇ ਸ਼ਾਮਲ ਹੋਣ ਨਾਲ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਮੌਜੂਦਾ ਗਿਣਤੀ 37 ਹੋ ਗਈ ਹੈ, ਜਦਕਿ ਮਨਜ਼ੂਰਸ਼ੁਦਾ ਅਹੁਦੇ 38 ਹਨ। ਜਸਟਿਸ ਸੁਨੀਤਾ ਅਗਰਵਾਲ ਸੁਪਰੀਮ ਕੋਰਟ ਦੀ 13ਵੀਂ ਮਹਿਲਾ ਜੱਜ ਬਣੀ ਹਨ। ਇਸ ਨਾਲ ਸਿਖਰਲੀ ਅਦਾਲਤ ਵਿੱਚ ਮਹਿਲਾ ਜੱਜਾਂ ਦੀ ਗਿਣਤੀ ਤਿੰਨ ਹੋ ਗਈ ਹੈ।


ਜਸਟਿਸ ਸੁਨੀਤਾ ਅਗਰਵਾਲ ਗੁਜਰਾਤ ਹਾਈ ਕੋਰਟ ਦੀ ਜੱਜ ਰਹਿ ਚੁੱਕੀ ਹਨ। ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਦਿੱਲੀ ਹਾਈ ਕੋਰਟ ਦੇ ਜੱਜ ਅਤੇ ਜਸਟਿਸ ਅਪਾਰੇਸ਼ ਕੁਮਾਰ ਸਿੰਘ ਤੇਲੰਗਾਨਾ ਹਾਈ ਕੋਰਟ ਦੇ ਮੁੱਖ ਜੱਜ ਰਹਿ ਚੁੱਕੇ ਹਨ। ਸੁਪਰੀਮ ਕੋਰਟ ਵਿੱਚ ਪਹਿਲੀ ਮਹਿਲਾ ਜੱਜ ਜਸਟਿਸ ਐਮ. ਫਾਤਿਮਾ ਬੀਵੀ ਨੇ 6 ਅਕਤੂਬਰ 1989 ਨੂੰ ਸਹੁੰ ਚੁੱਕੀ ਸੀ। ਹੁਣ ਤੱਕ ਸਿਖਰਲੀ ਅਦਾਲਤ ਵਿੱਚ 13 ਮਹਿਲਾ ਜੱਜ ਰਹੀਆਂ ਹਨ। ਮੌਜੂਦਾ ਤਿੰਨ ਮਹਿਲਾ ਜੱਜਾਂ ਵਿੱਚ ਜਸਟਿਸ ਸੁਨੀਤਾ ਅਗਰਵਾਲ ਤੋਂ ਇਲਾਵਾ ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਵੀ. ਮੋਹਨਾ ਸ਼ਾਮਲ ਹਨ।

Supreme court gets 3 new judges justice sunita agarwal becomes the 13th woman judge


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App