ਖੁਰਾਕ ਸੁਰੱਖਿਆ ਵਿਭਾਗ ਨੇ ਜੰਡੂ ਸਿੰਘਾ ਇਲਾਕੇ ਵਿੱਚ ਕਾਰਵਾਈ ਕਰਦਿਆਂ 250 ਕਿਲੋ ਦੇਸੀ ਘਿਓ ਜ਼ਬਤ ਕੀਤਾ ਹੈ। 7 ਅਕਤੂਬਰ ਨੂੰ ਸੀਆਈਏ ਸਟਾਫ ਵੱਲੋਂ ਮਾਨਸਾ ਤੋਂ ਆ ਰਹੀ ਇੱਕ ਮਹਿੰਦਰਾ ਮਰਾਜ਼ੋ ਗੱਡੀ ਨੂੰ ਰੋਕਿਆ ਗਿਆ, ਜਿਸ ਵਿੱਚ ਦੇਸੀ ਘਿਓ ਅਤੇ ਵਨਸਪਤੀ ਲੱਦੀ ਹੋਈ ਸੀ।
ਸੂਚਨਾ ਮਿਲਣ ’ਤੇ ਖੁਰਾਕ ਸੁਰੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਡਰਾਈਵਰ ਨੇ ਦੱਸਿਆ ਕਿ ਮਾਨਸਾ ਵਿੱਚ ਉਸ ਦੀ ਆਪਣੀ ਡੇਅਰੀ ਹੈ, ਪਰ ਉਹ ਦੇਸੀ ਘਿਓ ਨਾਲ ਸਬੰਧਤ ਕੋਈ ਬਿੱਲ ਜਾਂ ਇਨਵੌਇਸ ਪੇਸ਼ ਨਹੀਂ ਕਰ ਸਕਿਆ। ਹਾਲਾਂਕਿ, ਵਨਸਪਤੀ ਦਾ ਬਿੱਲ ਉਸ ਕੋਲ ਮੌਜੂਦ ਸੀ।
ਘਿਓ ਵਿੱਚ ਮਿਲਾਵਟ ਦੇ ਸ਼ੱਕ ਕਾਰਨ ਵਿਭਾਗ ਨੇ ਘਿਓ ਅਤੇ ਵਨਸਪਤੀ ਦੇ ਨਮੂਨੇ ਲੈਬਾਰਟਰੀ ਜਾਂਚ ਲਈ ਭੇਜ ਦਿੱਤੇ ਹਨ। ਬਾਕੀ ਸਟਾਕ ਨੂੰ ਆਦਮਪੁਰ ਥਾਣੇ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ। ਲੈਬਾਰਟਰੀ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
250 Kg Of Desi Ghee Seized From Jandu Singha Samples Sent For Testing Due To Suspicion Of Adulteration
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)