ਹਵਾਈ ਸਫ਼ਰ ਮਹਿੰਗਾ: IndiGo ਨੇ 6 ਅਕਤੂਬਰ ਤੋਂ ਵਧਾਇਆ ਫਿਊਲ ਸਰਚਾਰਜ

05/10/2026 | Public Times Bureau | Panjab

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਹਵਾਈ ਯਾਤਰੀਆਂ ਨੂੰ ਝਟਕਾ ਲੱਗਿਆ ਹੈ। ਦੇਸ਼ ਦੀ ਵੱਡੀ ਏਅਰਲਾਈਨ IndiGo ਨੇ 6 ਅਕਤੂਬਰ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਵਾਧੂ ਫਿਊਲ ਚਾਰਜ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧਾ ਹਵਾਈ ਈਂਧਨ (ATF) ਦੀਆਂ ਵਧੀਆਂ ਕੀਮਤਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ। 1 ਅਕਤੂਬਰ ਨੂੰ ATF ਦੀ ਕੀਮਤ ਵਿੱਚ 13.2 ਫੀਸਦੀ, ਯਾਨੀ ਕਰੀਬ ₹16 ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ।

IndiGo ਵੱਲੋਂ ਦੂਰੀ ਦੇ ਆਧਾਰ ’ਤੇ ਟਿਕਟਾਂ ’ਤੇ ਵਾਧੂ ਫਿਊਲ ਚਾਰਜ ਲਿਆ ਜਾਵੇਗਾ। ਇਸ ਨਾਲ ਯਾਤਰੀਆਂ ਲਈ ਹਵਾਈ ਟਿਕਟਾਂ ਦੀ ਕੁੱਲ ਲਾਗਤ ਵਧੇਗੀ। ਹੋਰ ਏਅਰਲਾਈਨਾਂ ਵੀ ਵਧਾ ਸਕਦੀਆਂ ਹਨ ਕਿਰਾਇਆ

IndiGo ਦੇ ਇਸ ਫੈਸਲੇ ਤੋਂ ਬਾਅਦ Air India, Air India Express, Akasa Air ਅਤੇ SpiceJet ਸਮੇਤ ਹੋਰ ਏਅਰਲਾਈਨਾਂ ਵੱਲੋਂ ਵੀ ਫਿਊਲ ਸਰਚਾਰਜ ਜਾਂ ਕਿਰਾਏ ਵਿੱਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ATF ਦੀਆਂ ਵਧੀਆਂ ਕੀਮਤਾਂ ਦਾ ਦਬਾਅ ਸਾਰੀਆਂ ਏਅਰਲਾਈਨਾਂ ’ਤੇ ਪੈ ਰਿਹਾ ਹੈ ਏਅਰਲਾਈਨਾਂ ਦੀ ਸੰਚਾਲਨ ਲਾਗਤ ਵਿੱਚ ਜੈੱਟ ਫਿਊਲ ਦਾ ਵੱਡਾ ਹਿੱਸਾ ਹੁੰਦਾ ਹੈ। ਇਸ ਲਈ ATF ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿੱਧਾ ਅਸਰ ਹਵਾਈ ਕਿਰਾਏ ’ਤੇ ਪੈ ਸਕਦਾ ਹੈ।

Air Travel Gets Costlier Indigo Hikes Fuel Surcharge From October 6


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App