ਪੰਜਾਬ ਨੇ ਸਵੈ-ਇੱਛਤ ਖੂਨਦਾਨ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ‘ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ’ ਮੌਕੇ ਚੰਡੀਗੜ੍ਹ ਵਿੱਚ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਖੂਨਦਾਨੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਸਾਲ 2025-26 ਦੌਰਾਨ 6,583 ਖੂਨਦਾਨ ਕੈਂਪਾਂ ਰਾਹੀਂ 5,44,167 ਯੂਨਿਟ ਖੂਨ ਇਕੱਠਾ ਕੀਤਾ ਗਿਆ। ਸਰਕਾਰੀ ਬਲੱਡ ਸੈਂਟਰਾਂ ਵਿੱਚ ਇਕੱਠੇ ਹੋਏ ਖੂਨ ਵਿੱਚੋਂ ਕਰੀਬ 99.6 ਫੀਸਦੀ ਯੂਨਿਟ ਸਵੈ-ਇੱਛਤ ਦਾਨੀਆਂ ਵੱਲੋਂ ਦਿੱਤੇ ਗਏ।
ਸਿਹਤ ਮੰਤਰੀ ਨੇ ਨੌਜਵਾਨਾਂ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਖੂਨਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਖੂਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਧੁਨਿਕ NAT ਅਤੇ CLIA ਟੈਸਟਿੰਗ ਤਕਨੀਕਾਂ ਨੂੰ ਲਾਗੂ ਕਰ ਰਹੀ ਹੈ।
ਸੂਬੇ ਵਿੱਚ ਇਸ ਵੇਲੇ 198 ਲਾਇਸੰਸਸ਼ੁਦਾ ਬਲੱਡ ਸੈਂਟਰ ਹਨ। ਸਮਾਗਮ ਦੌਰਾਨ ਲੰਮੇ ਸਮੇਂ ਤੋਂ ਖੂਨਦਾਨ ਕਰ ਰਹੇ ਦਾਨੀਆਂ ਅਤੇ ਸੰਸਥਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਬਠਿੰਡਾ ਦੇ ਸੁਰਿੰਦਰ ਪਾਲ ਨੂੰ 149 ਵਾਰ ਅਤੇ ਜਲੰਧਰ ਦੀ ਹਰਵਿੰਦਰ ਕੌਰ ਨੂੰ 69 ਵਾਰ ਖੂਨਦਾਨ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨ ਮਿਲਿਆ।
ਸਮਾਗਮ ਦੌਰਾਨ ਪਟਿਆਲਾ ਅਤੇ ਸੰਗਰੂਰ ਨੂੰ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਵਜੋਂ ਸਨਮਾਨਿਤ ਕੀਤਾ ਗਿਆ। ਮੰਤਰੀ ਨੇ ਹੈਪੇਟਾਈਟਸ-ਸੀ ਦੀ ਰੋਕਥਾਮ ਲਈ ਸਕ੍ਰੀਨਿੰਗ, ਇਲਾਜ ਅਤੇ ਖੂਨ ਦੀ ਸੁਰੱਖਿਆ ’ਤੇ ਵੀ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ।
Punjab Ranks Third In The Country For Voluntary Blood Donation 5 44 Lakh Units Of Blood Collected
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)