OPPO ਆਪਣੀ ਨਵੀਂ F35 Series ਨੂੰ 5 ਅਕਤੂਬਰ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਲਾਂਚ ਦੀ ਤਾਰੀਖ਼ ਦੀ ਪੁਸ਼ਟੀ ਕਰ ਦਿੱਤੀ ਹੈ, ਹਾਲਾਂਕਿ ਇਸ ਗੱਲ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ ਕਿ ਸੀਰੀਜ਼ ਵਿੱਚ ਕਿੰਨੇ ਮਾਡਲ ਪੇਸ਼ ਕੀਤੇ ਜਾਣਗੇ। ਰਿਪੋਰਟਾਂ ਮੁਤਾਬਕ OPPO F35 ਅਤੇ F35 Pro ਨੂੰ ਲਾਂਚ ਕੀਤਾ ਜਾ ਸਕਦਾ ਹੈ। ਲਾਂਚ ਤੋਂ ਪਹਿਲਾਂ ਸਾਹਮਣੇ ਆਈ ਜਾਣਕਾਰੀ ਮੁਤਾਬਕ F35 ਸੀਰੀਜ਼ ਵਿੱਚ 6.78-ਇੰਚ ਦੀ 1.5K LTPS OLED ਡਿਸਪਲੇਅ ਅਤੇ 120Hz ਰਿਫ੍ਰੈਸ਼ ਰੇਟ ਮਿਲ ਸਕਦਾ ਹੈ। ਫੋਨ ਵਿੱਚ 80W ਫਾਸਟ ਚਾਰਜਿੰਗ ਦਾ ਸਪੋਰਟ ਵੀ ਦਿੱਤੇ ਜਾਣ ਦੀ ਉਮੀਦ ਹੈ। ਪ੍ਰੋਸੈਸਰ ਦੇ ਤੌਰ ’ਤੇ Snapdragon 4 Gen 5 ਜਾਂ MediaTek Dimensity 7360 Max ਮਿਲਣ ਦੀਆਂ ਰਿਪੋਰਟਾਂ ਹਨ।
ਕੈਮਰਾ ’ਤੇ ਹੋਵੇਗਾ ਖਾਸ ਫੋਕਸ OPPO ਨੇ F35 ਸੀਰੀਜ਼ ਨੂੰ ਸੈਲਫੀ ਅਤੇ ਵੀਡੀਓ ਰਿਕਾਰਡਿੰਗ ਨੂੰ ਧਿਆਨ ਵਿੱਚ ਰੱਖ ਕੇ ਟੀਜ਼ ਕੀਤਾ ਹੈ। ਰਿਪੋਰਟਾਂ ਅਨੁਸਾਰ ਫੋਨ ਵਿੱਚ 50MP ਅਲਟਰਾਵਾਈਡ ਫਰੰਟ ਕੈਮਰਾ ਮਿਲ ਸਕਦਾ ਹੈ, ਜਿਸ ਦਾ ਫੀਲਡ ਆਫ ਵਿਊ 100 ਡਿਗਰੀ ਹੋ ਸਕਦਾ ਹੈ। ਰੀਅਰ ਪੈਨਲ ’ਤੇ 50MP OIS ਕੈਮਰਾ ਦਿੱਤੇ ਜਾਣ ਦੀ ਉਮੀਦ ਹੈ। ਸੀਰੀਜ਼ ਵਿੱਚ NaturalTone 2.0 ਫੀਚਰ ਵੀ ਮਿਲ ਸਕਦਾ ਹੈ, ਜੋ ਸਕਿਨ ਟੋਨ ਨੂੰ ਹੋਰ ਕੁਦਰਤੀ ਦਿਖਾਉਣ ਲਈ ਕੰਮ ਕਰੇਗਾ। ਫਰੰਟ ਅਤੇ ਰੀਅਰ ਦੋਵੇਂ ਕੈਮਰਿਆਂ ਤੋਂ 4K ਵੀਡੀਓ ਰਿਕਾਰਡਿੰਗ ਦੀ ਸਹੂਲਤ ਮਿਲਣ ਦੀ ਸੰਭਾਵਨਾ ਹੈ।
F35 Pro ਵਿੱਚ ਵੱਡੀ ਬੈਟਰੀ ਦੀ ਉਮੀਦ F35 Pro ਨੂੰ ਲੈ ਕੇ ਸਭ ਤੋਂ ਵੱਡਾ ਦਾਅਵਾ ਇਸ ਦੀ ਬੈਟਰੀ ਨੂੰ ਲੈ ਕੇ ਹੈ। ਰਿਪੋਰਟਾਂ ਮੁਤਾਬਕ ਇਸ ਮਾਡਲ ਵਿੱਚ 8,000mAh ਜਾਂ 10,000mAh ਦੀ ਵੱਡੀ ਬੈਟਰੀ ਦਿੱਤੀ ਜਾ ਸਕਦੀ ਹੈ। ਡਿਵाइस ਵਿੱਚ IP66, IP68 ਜਾਂ IP69K ਰੇਟਿੰਗ ਮਿਲਣ ਦੀ ਵੀ ਚਰਚਾ ਹੈ। ਇਸ ਤੋਂ ਇਲਾਵਾ, ਦੋਵੇਂ ਫੋਨਾਂ ਵਿੱਚ ColorOS 17 ਅਤੇ AI Popout ਵਰਗੇ ਫੀਚਰ ਮਿਲਣ ਦੀ ਉਮੀਦ ਹੈ।
ਕੀ ਹੋ ਸਕਦੀ ਹੈ ਕੀਮਤ? ਰਿਪੋਰਟਾਂ ਮੁਤਾਬਕ OPPO F35 ਦੀ ਕੀਮਤ ਕਰੀਬ ₹38,000, ਜਦਕਿ F35 Pro ਦੀ ਕੀਮਤ ₹44,000 ਤੋਂ ₹50,000 ਦੇ ਵਿਚਕਾਰ ਹੋ ਸਕਦੀ ਹੈ। ਇਸ ਦੇ ਨਾਲ ਹੀ ਸਾਹਮਣੇ ਆਈ ਜਾਣਕਾਰੀ ਅਨੁਸਾਰ F35 Pro 8GB+128GB ਵੇਰੀਐਂਟ ਦੇ ਬਾਕਸ ’ਤੇ ₹79,999 ਅਤੇ F35 8GB+128GB ਵੇਰੀਐਂਟ ਦੇ ਬਾਕਸ ’ਤੇ ₹67,999 MRP ਦਰਜ ਹੋ ਸਕਦੀ ਹੈ। ਹਾਲਾਂਕਿ, ਇਹ ਬਾਕਸ MRP ਹੈ ਅਤੇ ਇਸ ਨੂੰ ਫੋਨ ਦੀ ਅਸਲ ਵਿਕਰੀ ਕੀਮਤ ਨਹੀਂ ਮੰਨਿਆ ਜਾਣਾ ਚਾਹੀਦਾ। OPPO F35 Series ਦੇ ਸਾਰੇ ਸਪੈਸੀਫਿਕੇਸ਼ਨ, ਵੇਰੀਐਂਟ ਅਤੇ ਅਧਿਕਾਰਤ ਕੀਮਤ ਦਾ ਪੂਰਾ ਖੁਲਾਸਾ 5 ਅਕਤੂਬਰ ਦੇ ਲਾਂਚ ਤੋਂ ਬਾਅਦ ਹੀ ਹੋਵੇਗਾ।
Oppo F35 Series To Launch In India On October 5 May Feature Several Upgrades Including A 50mp Camera And 80w Charging
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)