ਪੰਜਾਬੀ ਯੂਨੀਵਰਸਿਟੀ ਵਿੱਚ ਉੱਤਰ ਪੱਤਰੀਆਂ ਨਾਲ ਕਥਿਤ ਹੇਰ-ਫੇਰ ਦਾ ਮਾਮਲਾ ਅਜੇ ਜਾਂਚ ਅਧੀਨ ਹੀ ਹੈ ਕਿ ਹੁਣ ਇੱਕ ਵਿਦਿਆਰਥੀ ਨੂੰ ਪ੍ਰੀਖਿਆ ਵਿੱਚ ਪਾਸ ਕਰਵਾਉਣ ਦਾ ਝਾਂਸਾ ਦੇ ਕੇ 40 ਹਜ਼ਾਰ ਰੁਪਏ ਲੈਣ ਦੇ ਦੋਸ਼ ਸਾਹਮਣੇ ਆਏ ਹਨ। ਵਿਦਿਆਰਥੀ ਦੀ ਸ਼ਿਕਾਇਤ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਬੰਧਤ ਚੌਥਾ ਦਰਜਾ ਮੁਲਾਜ਼ਮ ਦਾ ਪ੍ਰੀਖਿਆ ਸ਼ਾਖਾ ਤੋਂ ਅਮਲਾ ਸ਼ਾਖਾ ਵਿੱਚ ਤਬਾਦਲਾ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਕਮੇਟੀ ਬਣਾਈ ਹੈ।
ਸ਼ਿਕਾਇਤ ਅਨੁਸਾਰ, ਪ੍ਰੀਖਿਆ ਸ਼ਾਖਾ ਵਿੱਚ ਤਾਇਨਾਤ ਮੁਲਾਜ਼ਮ ਨੇ ਵਿਦਿਆਰਥੀ ਨੂੰ ਪ੍ਰੀਖਿਆ ਵਿੱਚ ਆਸਾਨੀ ਨਾਲ ਪਾਸ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸ ਦੇ ਬਦਲੇ ਉਸ ਕੋਲੋਂ 40 ਹਜ਼ਾਰ ਰੁਪਏ ਲਏ ਗਏ। ਹਾਲਾਂਕਿ ਨਤੀਜਾ ਆਉਣ ’ਤੇ ਵਿਦਿਆਰਥੀ ਪਾਸ ਹੋਣ ਦੀ ਬਜਾਏ ਫੇਲ੍ਹ ਹੋ ਗਿਆ। ਇਸ ਤੋਂ ਬਾਅਦ ਉਸ ਨੇ ਮੁਲਾਜ਼ਮ ਖ਼ਿਲਾਫ਼ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ।
ਮਾਮਲਾ ਸਾਹਮਣੇ ਆਉਂਦੇ ਹੀ ਯੂਨੀਵਰਸਿਟੀ ਅਥਾਰਟੀ ਨੇ ਮੁਲਾਜ਼ਮ ਨੂੰ ਪ੍ਰੀਖਿਆ ਸ਼ਾਖਾ ਤੋਂ ਹਟਾ ਕੇ ਅਮਲਾ ਸ਼ਾਖਾ ਵਿੱਚ ਤਬਦੀਲ ਕਰ ਦਿੱਤਾ। ਅਧਿਕਾਰੀਆਂ ਮੁਤਾਬਕ ਇਹ ਕਦਮ ਜਾਂਚ ਦੌਰਾਨ ਰਿਕਾਰਡ ਜਾਂ ਪ੍ਰਕਿਰਿਆ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਚੁੱਕਿਆ ਗਿਆ ਹੈ। ਮਾਮਲੇ ਦੀ ਪੜਤਾਲ ਲਈ ਗਠਿਤ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਅਗਲੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਵੀ ਵਿਦਿਆਰਥੀ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਯੂਨੀਵਰਸਿਟੀ ਵਿੱਚ ਪੁਨਰ-ਮੁਲਾਂਕਣ ਨਾਲ ਸਬੰਧਤ ਉੱਤਰ ਪੱਤਰੀਆਂ ਦੇ ਪੰਨੇ ਬਦਲਣ ਦੇ ਦੋਸ਼ਾਂ ਦੀ ਜਾਂਚ ਪਹਿਲਾਂ ਹੀ ਚੱਲ ਰਹੀ ਹੈ। ਉਸ ਮਾਮਲੇ ਵਿੱਚ ਕੁਝ ਵਿਦਿਆਰਥੀਆਂ ਦੀਆਂ ਉੱਤਰ ਪੱਤਰੀਆਂ ਵਿੱਚ ਲਿਖਾਈ ਅਤੇ ਨੰਬਰਾਂ ਦੇ ਮੇਲ ਨਾ ਹੋਣ ਤੋਂ ਬਾਅਦ ਜਾਂਚ ਸ਼ੁਰੂ ਹੋਈ ਸੀ। ਜਾਂਚ ਦੌਰਾਨ ਇੱਕੋ ਵਿਸ਼ੇ ਨਾਲ ਸਬੰਧਤ ਕਈ ਉੱਤਰ ਪੱਤਰੀਆਂ ਵਿੱਚ ਕਥਿਤ ਤਬਦੀਲੀ ਦੀ ਗੱਲ ਸਾਹਮਣੇ ਆਈ ਸੀ।
ਯੂਨੀਵਰਸਿਟੀ ਨੇ ਉਸ ਮਾਮਲੇ ਦੀ ਜਾਂਚ ਲਈ ਵੀ ਉੱਚ ਪੱਧਰੀ ਕਮੇਟੀ ਬਣਾਈ ਸੀ, ਪਰ ਹੁਣ ਤੱਕ ਇਸ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ। ਨਵੇਂ ਮਾਮਲੇ ਵਿੱਚ ਵੀ ਅੰਤਿਮ ਤੱਥ ਜਾਂਚ ਪੂਰੀ ਹੋਣ ਅਤੇ ਸਬੰਧਤ ਅਧਿਕਾਰੀਆਂ ਦੀ ਰਿਪੋਰਟ ਤੋਂ ਬਾਅਦ ਹੀ ਸਪਸ਼ਟ ਹੋਣਗੇ।
Employee Transferred Following Allegations Of Accepting 40 000 In Exchange For Ensuring A Pass At Punjabi University Inquiry Committee Constituted
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)