ਤੇਜਿੰਦਰਪਾਲ ਤੂਰ ਦੀ ਥਾਂ ਪਵਨ ਸਹਿਰਾਵਤ ਹੋਣਗੇ ਭਾਰਤ ਦੇ ਝੰਡਾਬਰਦਾਰ

19/09/2026 | Public Times Bureau | Panjab

ਜਾਪਾਨ ਦੇ ਆਇਚੀ-ਨਾਗੋਯਾ ਵਿੱਚ ਸ਼ਨੀਵਾਰ ਤੋਂ ਸ਼ੁਰੂ ਹੋ ਰਹੀਆਂ ਏਸ਼ੀਅਨ ਗੇਮਜ਼-2026 ਦੇ ਉਦਘਾਟਨੀ ਸਮਾਰੋਹ ਲਈ ਭਾਰਤ ਦੇ ਝੰਡਾਬਰਦਾਰ ਵਿੱਚ ਆਖਰੀ ਸਮੇਂ ਬਦਲਾਅ ਕੀਤਾ ਗਿਆ ਹੈ। ਤੇਜਿੰਦਰਪਾਲ ਸਿੰਘ ਤੂਰ ਦੀ ਥਾਂ ਹੁਣ ਕਬੱਡੀ ਖਿਡਾਰੀ ਪਵਨ ਸਹਿਰਾਵਤ ਮਨੂ ਭਾਕਰ ਨਾਲ ਭਾਰਤੀ ਦਲ ਦੀ ਅਗਵਾਈ ਕਰਨਗੇ।

ਤੂਰ ਨੂੰ ਮਨੂ ਭਾਕਰ ਨਾਲ ਭਾਰਤ ਦਾ ਝੰਡਾਬਰਦਾਰ ਬਣਾਇਆ ਗਿਆ ਸੀ, ਪਰ ਉਹ ਉਦਘਾਟਨੀ ਸਮਾਰੋਹ ਤੱਕ ਨਾਗੋਯਾ ਨਹੀਂ ਪਹੁੰਚ ਸਕਣਗੇ। ਤੂਰ ਇਸ ਸਮੇਂ ਸੁਕੂਬਾ ਸਥਿਤ ਭਾਰਤੀ ਐਥਲੈਟਿਕਸ ਬੇਸ ’ਤੇ ਹਨ ਅਤੇ ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਅਧਿਕਾਰਤ ਕਿੱਟ ਸਮੇਂ ਸਿਰ ਨਹੀਂ ਮਿਲੀ।

ਤੂਰ ਦੀ ਥਾਂ ਚੁਣੇ ਗਏ ਪਵਨ ਸਹਿਰਾਵਤ ਭਾਰਤੀ ਕਬੱਡੀ ਟੀਮ ਦਾ ਹਿੱਸਾ ਹਨ। ਉਨ੍ਹਾਂ ਨੇ ਪਿਛਲੀਆਂ ਏਸ਼ੀਅਨ ਗੇਮਜ਼ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਏਸ਼ੀਅਨ ਗੇਮਜ਼ ਦਾ ਉਦਘਾਟਨੀ ਸਮਾਰੋਹ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਭਾਰਤ ਦੇ ਲਗਭਗ 500 ਖਿਡਾਰੀ 35 ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।

Pawan Sehrawat Will Be India s Flag bearer In Place Of Tajinderpal Toor


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App