Apple iPhone ਯੂਜ਼ਰਾਂ ਲਈ ਨਵਾਂ iOS 27 ਅਪਡੇਟ 14 ਸਤੰਬਰ ਤੋਂ ਜਾਰੀ ਕਰਨ ਜਾ ਰਿਹਾ ਹੈ। ਕਈ ਮਹੀਨਿਆਂ ਦੀ ਡਿਵੈਲਪਰ ਅਤੇ ਪਬਲਿਕ ਬੀਟਾ ਟੈਸਟਿੰਗ ਤੋਂ ਬਾਅਦ ਹੁਣ ਯੋਗ iPhone ਮਾਡਲਾਂ ਨੂੰ ਨਵਾਂ ਸਾਫਟਵੇਅਰ ਅਪਡੇਟ ਮਿਲੇਗਾ। ਇਸ ਅਪਡੇਟ ਨਾਲ iPhone ਦੇ ਇੰਟਰਫੇਸ ਤੋਂ ਲੈ ਕੇ Siri ਅਤੇ AI ਫੀਚਰਾਂ ਤੱਕ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। iOS 27 ਵਿੱਚ ਸਭ ਤੋਂ ਵੱਡਾ ਬਦਲਾਅ Liquid Glass ਇੰਟਰਫੇਸ ਨਾਲ ਜੁੜਿਆ ਹੈ। Apple ਨੇ ਸਿਸਟਮ ਵਿੱਚ ਟ੍ਰਾਂਸਪੇਰੈਂਸੀ ਅਤੇ ਕਸਟਮਾਈਜ਼ੇਸ਼ਨ ਨੂੰ ਹੋਰ ਬਿਹਤਰ ਕੀਤਾ ਹੈ। ਯੂਜ਼ਰ Liquid Glass ਇਫੈਕਟ ਦੀ ਇੰਟੈਂਸਿਟੀ ਨੂੰ Opacity Slider ਰਾਹੀਂ ਆਪਣੀ ਪਸੰਦ ਮੁਤਾਬਕ ਐਡਜਸਟ ਕਰ ਸਕਣਗੇ।
ਨਵੇਂ ਅਪਡੇਟ ਵਿੱਚ Siri ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ। ਡੈਡੀਕੇਟਿਡ Siri AI ਐਪ ਰਾਹੀਂ ਯੂਜ਼ਰ ਨਵੀਂ ਚੈਟ ਸ਼ੁਰੂ ਕਰਨ ਦੇ ਨਾਲ ਪੁਰਾਣੀਆਂ ਗੱਲਬਾਤਾਂ ਵੀ ਦੇਖ ਸਕਣਗੇ। Siri ਦੀ ਚੈਟ ਹਿਸਟਰੀ iCloud ਰਾਹੀਂ ਸਪੋਰਟਿਡ Apple ਡਿਵਾਈਸਾਂ ’ਤੇ ਸਿੰਕ ਹੋਵੇਗੀ। Siri Personal Reference ਦੀ ਮਦਦ ਨਾਲ Messages, Mail ਅਤੇ Photos ਵਰਗੀਆਂ ਐਪਸ ਵਿੱਚ ਮੌਜੂਦ ਜਾਣਕਾਰੀ ਨੂੰ ਸਮਝ ਕੇ ਕੰਮ ਕਰਨ ਦੇ ਸਮਰੱਥ ਹੋਵੇਗੀ। ਯੂਜ਼ਰ Siri ਨਾਲ ਟੈਕਸਟ ਅਤੇ ਵਾਇਸ ਦੋਵਾਂ ਤਰੀਕਿਆਂ ਨਾਲ ਗੱਲਬਾਤ ਕਰ ਸਕਣਗੇ। Visual Intelligence ਨੂੰ ਵੀ ਨਵੇਂ ਅਪਡੇਟ ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਹੁਣ Camera ਐਪ ਰਾਹੀਂ ਕਿਸੇ ਵਸਤੂ ਜਾਂ ਥਾਂ ਨੂੰ ਦੇਖ ਕੇ ਉਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਸਕ੍ਰੀਨ ’ਤੇ ਦਿਖ ਰਹੇ ਕੰਟੈਂਟ ਨੂੰ AI ਰਾਹੀਂ ਸਮਝ ਕੇ ਉਸ ਨਾਲ ਸਬੰਧਤ ਜਾਣਕਾਰੀ ਸਰਚ ਕਰਨ ਜਾਂ ਕਾਰਵਾਈ ਕਰਨ ਦੇ ਵਿਕਲਪ ਵੀ ਮਿਲਣਗੇ।
ਪਰਫਾਰਮੈਂਸ ਦੇ ਮਾਮਲੇ ਵਿੱਚ ਵੀ Apple ਵੱਲੋਂ ਸੁਧਾਰ ਦਾ ਦਾਅਵਾ ਕੀਤਾ ਗਿਆ ਹੈ। ਕੰਪਨੀ ਮੁਤਾਬਕ iOS 27 ਤੋਂ ਬਾਅਦ ਐਪਸ 30 ਫੀਸਦੀ ਤੱਕ ਤੇਜ਼ੀ ਨਾਲ ਲਾਂਚ ਹੋ ਸਕਦੀਆਂ ਹਨ, ਜਦਕਿ Photos ਐਪ ਵਿੱਚ ਨਵੀਆਂ ਤਸਵੀਰਾਂ 70 ਫੀਸਦੀ ਤੱਕ ਤੇਜ਼ੀ ਨਾਲ ਲੋਡ ਹੋਣਗੀਆਂ। AirDrop ਟ੍ਰਾਂਸਫਰ ਦੀ ਸਪੀਡ ਵਿੱਚ ਵੀ 80 ਫੀਸਦੀ ਤੱਕ ਸੁਧਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ। iOS 27 ਦਾ ਅਪਡੇਟ iPhone 11 ਅਤੇ ਇਸ ਤੋਂ ਬਾਅਦ ਦੇ ਮਾਡਲਾਂ ਤੋਂ ਇਲਾਵਾ iPhone SE (2020) ਅਤੇ iPhone SE (2022) ਲਈ ਉਪਲਬਧ ਹੋਵੇਗਾ। ਹਾਲਾਂਕਿ ਸਾਰੇ ਫੀਚਰ ਹਰ iPhone ਮਾਡਲ ਵਿੱਚ ਨਹੀਂ ਮਿਲਣਗੇ। ਕੁਝ Apple Intelligence ਫੀਚਰ ਸਿਰਫ਼ iPhone 15 Pro ਅਤੇ ਇਸ ਤੋਂ ਨਵੇਂ ਮਾਡਲਾਂ ਤੱਕ ਸੀਮਿਤ ਰਹਿਣਗੇ।
iPhone ਨੂੰ ਅਪਡੇਟ ਕਰਨ ਲਈ ਯੂਜ਼ਰ Settings > General > Software Update ਵਿੱਚ ਜਾ ਕੇ ਅਪਡੇਟ ਚੈੱਕ ਕਰ ਸਕਦੇ ਹਨ। ਅਪਡੇਟ ਉਪਲਬਧ ਹੋਣ ’ਤੇ Download & Install ’ਤੇ ਟੈਪ ਕਰਕੇ ਨਵਾਂ iOS ਇੰਸਟਾਲ ਕੀਤਾ ਜਾ ਸਕਦਾ ਹੈ।
Big News For Iphone Users The New Ios 27 Update Arrives On September 14 The Phone s Look Will Change
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)