20 ਲੱਖ ਲਾ ਕੈਨੇਡਾ ਭੇਜਿਆ, ਵਿਆਹ ਤੋਂ ਬਾਅਦ ਪਤੀ ਨੇ ਗੱਲਬਾਤ ਕੀਤੀ ਬੰਦ

09/09/2026 | Public Times Bureau | Panjab

ਕੈਨੇਡਾ ਭੇਜਣ ਲਈ ਲੜਕੀ ਦੇ ਪਰਿਵਾਰ ਵੱਲੋਂ ਕਰੀਬ 20 ਲੱਖ ਰੁਪਏ ਖਰਚਣ ਤੋਂ ਬਾਅਦ ਵਿਆਹ ਕਰਵਾਉਣ ਅਤੇ ਪਤੀ ਵੱਲੋਂ ਕੈਨੇਡਾ ਜਾ ਕੇ ਪਤਨੀ ਨਾਲ ਗੱਲਬਾਤ ਬੰਦ ਕਰਨ ਦੇ ਮਾਮਲੇ ਵਿੱਚ ਥਾਣਾ ਮਹਿਣਾ ਪੁਲਿਸ ਨੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤ ਲੜਕੀ ਦੀ ਡੀਐੱਮਸੀ ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪਿੰਡ ਧੂੜਕੋਟ ਟਾਹਲੀ ਵਾਲਾ ਦੇ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਹਰਪ੍ਰੀਤ ਕੌਰ ਵਿਦੇਸ਼ ਜਾਣ ਦੀ ਚਾਹਵਾਨ ਸੀ। ਇਸੇ ਦੌਰਾਨ ਪਿੰਡ ਚੰਦਬਾਜਾ, ਜ਼ਿਲ੍ਹਾ ਫ਼ਰੀਦਕੋਟ ਦੇ ਜਰਮਨਦੀਪ ਸਿੰਘ ਦੇ IELTS ਵਿੱਚ 7 ਬੈਂਡ ਸਨ, ਪਰ ਉਸ ਕੋਲ ਕੈਨੇਡਾ ਜਾ ਕੇ ਪੜ੍ਹਾਈ ਕਰਨ ਲਈ ਲੋੜੀਂਦੇ ਪੈਸੇ ਨਹੀਂ ਸਨ। ਪਰਿਵਾਰ ਵੱਲੋਂ 2022 ਵਿੱਚ ਕਰੀਬ 20 ਲੱਖ ਰੁਪਏ ਖਰਚ ਕਰਕੇ ਉਸ ਨੂੰ ਕੈਨੇਡਾ ਭੇਜਿਆ ਗਿਆ।

ਸ਼ਿਕਾਇਤਕਰਤਾ ਮੁਤਾਬਕ ਜਰਮਨਦੀਪ ਸਿੰਘ 1 ਅਪ੍ਰੈਲ 2024 ਨੂੰ ਭਾਰਤ ਵਾਪਸ ਆਇਆ ਅਤੇ ਹਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਹਰਪ੍ਰੀਤ ਆਪਣੇ ਸਹੁਰੇ ਘਰ ਰਹੀ, ਜਦਕਿ ਕਰੀਬ ਇੱਕ ਮਹੀਨੇ ਬਾਅਦ ਜਰਮਨਦੀਪ ਮੁੜ ਕੈਨੇਡਾ ਚਲਾ ਗਿਆ। ਦੋਸ਼ ਹੈ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਉਸ ਨੇ ਹੌਲੀ-ਹੌਲੀ ਆਪਣੀ ਪਤਨੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਪਰਿਵਾਰ ਦਾ ਦੋਸ਼ ਹੈ ਕਿ ਸਹੁਰੇ ਪਰਿਵਾਰ ਵੱਲੋਂ ਨਾ ਤਾਂ ਹਰਪ੍ਰੀਤ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ ਅਤੇ ਨਾ ਹੀ ਕੈਨੇਡਾ ਭੇਜਣ ਲਈ ਖਰਚ ਕੀਤੇ ਗਏ 20 ਲੱਖ ਰੁਪਏ ਵਾਪਸ ਕੀਤੇ ਗਏ।


ਇਸ ਤੋਂ ਬਾਅਦ ਹਰਪ੍ਰੀਤ ਕੌਰ ਮਾਨਸਿਕ ਸਦਮੇ ਵਿੱਚ ਬਿਮਾਰ ਰਹਿਣ ਲੱਗ ਪਈ ਅਤੇ ਉਸ ਨੂੰ ਇਲਾਜ ਲਈ ਡੀਐੱਮਸੀ ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਮਹਿਣਾ ਪੁਲਿਸ ਦੇ ਸਹਾਇਕ ਥਾਣੇਦਾਰ ਨਾਹਰ ਸਿੰਘ ਮੁਤਾਬਕ ਮ੍ਰਿਤਕਾ ਦੇ ਭਰਾ ਬਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਜਰਮਨਦੀਪ ਸਿੰਘ, ਉਸ ਦੇ ਪਿਤਾ ਸਤਪਾਲ ਸਿੰਘ ਅਤੇ ਮਾਤਾ ਬਲਜੀਤ ਕੌਰ ਵਾਸੀਆਨ ਚੰਦਬਾਜਾ, ਜ਼ਿਲ੍ਹਾ ਫ਼ਰੀਦਕੋਟ ਖ਼ਿਲਾਫ਼ ਧੋਖਾਧੜੀ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Spent 20 Lakhs To Send Him To Canada Husband Stopped Communicating After The Marriage


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App