ਲੁਧਿਆਣਾ ਨਾਲ ਸਬੰਧਤ ਦਵਿੰਦਰ ਸਿੰਘ ਗਰੇਵਾਲ, ਜੋ ਮਨੋਰੰਜਨ ਜਗਤ ਵਿੱਚ ਡੇਵੀ ਗਰੇਵਾਲ ਦੇ ਨਾਮ ਨਾਲ ਜਾਣੇ ਜਾਂਦੇ ਹਨ, ਡੇਵੀ ਗਰੇਵਾਲ ਸਿਰਫ ਇਕ ਅਦਾਕਾਰ ਨਹੀਂ ਸਗੋਂ ਪੇਸ਼ੇ ਵਜੋਂ ਇਕ ਵਕੀਲ ਹਨ । ਡੇਵੀ ਗਰੇਵਾਲ ਨੇ ਵਕੀਲ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਉਸੇ ਦੌਰਾਨ ਥੀਏਟਰ ਕਰਕੇ ਅਦਾਕਾਰੀ ਵੱਲ ਰੁਖ ਕੀਤਾ ਅਤੇ ਪੰਜਾਬੀ ਦੇ ਨਾਲ-ਨਾਲ ਹਿੰਦੀ ਪ੍ਰੋਜੈਕਟਾਂ ਵਿੱਚ ਵੀ ਕੰਮ ਕੀਤਾ।
ਡੇਵੀ ਗਰੇਵਾਲ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਵਕੀਲ ਵਜੋਂ ਕੰਮ ਕਰ ਰਹੇ ਹਨ। ਬਾਰ ਐਸੋਸੀਏਸ਼ਨ ਦੇ ਵੋਟਾਂ ਦੌਰਾਨ ਜੁਆਇੰਟ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ। ਅਦਾਕਾਰੀ ਵੱਲ ਉਨ੍ਹਾਂ ਦਾ ਰੁਝਾਨ 2015 ਵਿੱਚ ਥੀਏਟਰ ਨਾਲ ਜੁੜਨ ਤੋਂ ਬਾਅਦ ਹੋਰ ਮਜ਼ਬੂਤ ਹੋਇਆ। ਲੁਧਿਆਣਾ ਦੇ ਪੰਜਾਬੀ ਭਵਨ ਤੋਂ ਥੀਏਟਰ ਦੀ ਸ਼ੁਰੂਆਤ ਕਰਕੇ ਉਨ੍ਹਾਂ ਨੇ ਵੱਖ-ਵੱਖ ਨਾਟਕਾਂ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਡਿਜੀਟਲ ਮਨੋਰੰਜਨ ਵਿੱਚ ਵੀ ਕਦਮ ਰੱਖਿਆ।
ਵੈੱਬ ਸੀਰੀਜ਼ ‘ਯਾਰ ਜਿਗਰੀ ਕਸੂਟੀ ਡਿਗਰੀ’ ਵਿੱਚ ਵਿਜੈਰਾਜ ਸਿੰਘ ਚੀਮਾ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਉਨ੍ਹਾਂ ਨੂੰ ਵਧੇਰੇ ਪਛਾਣ ਮਿਲੀ। ਉਸ ਸੀਰੀਜ਼ ਤੋਂ ਬਾਅਦ ਲੋਕਾਂ ਚ ਪਹਿਚਾਣ ਮਿਲੀ ਓਹਨਾ ਦੇ ਆਕਰਸ਼ਕ ਸ਼ਖਸੀਅਤ ਨੇ ਓਹਨਾ ਦੀ ਵੱਖਰੀ ਪਹਿਚਾਣ ਵੀ ਬਣੀ।
ਸਾਲ 2023 ਵਿੱਚ ਫਿਲਮ ‘Animal’ ਉਨ੍ਹਾਂ ਦੇ ਕਰੀਅਰ ਲਈ ਇੱਕ ਮਹੱਤਵਪੂਰਨ ਮੋੜ ਸਾਬਤ ਹੋਈ। ਫਿਲਮ ਵਿੱਚ ਉਨ੍ਹਾਂ ਨੇ ਸੰਗਰਾਮ ਸਿੰਘ ਦਾ ਕਿਰਦਾਰ ਨਿਭਾਇਆ ਜੋ ਰਣਬੀਰ ਕਪੂਰ ਦੇ ਕਿਰਦਾਰ ਦੇ ਪਰਿਵਾਰ ਨਾਲ ਸਬੰਧਤ ਹੈ। ਇਹ ਭੂਮਿਕਾ ਉਨ੍ਹਾਂ ਦੇ ਕਰੀਅਰ ਲਈ ਇੱਕ ਮਹੱਤਵਪੂਰਨ ਮੌਕਾ ਸਾਬਤ ਹੋਈ ਅਤੇ ਉਨ੍ਹਾਂ ਨੂੰ ਵੱਡੇ ਦਰਸ਼ਕ ਵਰਗ ਤੱਕ ਪਹੁੰਚਾਇਆ।
ਡੇਵੀ ਗਰੇਵਾਲ ਦਾ ਥੀਏਟਰ ਨਾਲ ਜੁੜਾਅ ਭਾਰਤ ਤੱਕ ਹੀ ਸੀਮਿਤ ਨਹੀਂ ਰਿਹਾ। ਉਨ੍ਹਾਂ ਨੇ ਨਾਰਵੇ ਵਿੱਚ ਵੀ ਥੀਏਟਰ ਪੇਸ਼ਕਾਰੀਆਂ ਕੀਤੀਆਂ। ਉੱਥੇ ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਥੀਏਟਰ ਨਾਲ ਘੱਟ ਜਾਣੂ ਦਰਸ਼ਕਾਂ ਸਾਹਮਣੇ ਆਪਣੀ ਕਲਾ ਪੇਸ਼ ਕੀਤੀ। ਉਨ੍ਹਾਂ ਦੀ ਪਹਿਲੀ ਅੰਤਰਰਾਸ਼ਟਰੀ ਪੇਸ਼ਕਾਰੀ ਇੱਕ ਸੋਲੋ ਪਲੇਅ ਕੀਤਾ ।
ਅੱਜ ਵੀ ਗਰੇਵਾਲ ਦੀ ਪੇਸ਼ੇਵਰ ਜ਼ਿੰਦਗੀ ਵਿੱਚ ਕਾਨੂੰਨ, ਥੀਏਟਰ ਅਤੇ ਅਦਾਕਾਰੀ ਤਿੰਨੋਂ ਖੇਤਰ ਮਹੱਤਵ ਹਨ। ਹੁਣ ਡੇਵੀ ਗਰੇਵਾਲ ਟਰੈਵਲ ਕੰਪਨੀ ਨਾਲ ਜੁੜ ਕੇ ਸ੍ਰੀਲੰਕਾ ਟੂਰ ਵਿੱਚ ਵੀ ਹਿੱਸਾ ਲੈਣਗੇ, ਜਿੱਥੇ ਉਹ ਦਰਸ਼ਕਾਂ ਨਾਲ ਸੈਲੀਬ੍ਰਿਟੀ-ਲੈਡ ਟਰੈਵਲ ਅਨੁਭਵ ਦਾ ਹਿੱਸਾ ਬਣਨਗੇ।
Ludhiana s Davy Grewal The Journey From Law Practice To Theatre And The Big Screen
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)