ਕੈਨੇਡਾ ਦੀ ਪੜ੍ਹਾਈ ਹੋਈ ਮਹਿੰਗੀ, GIC ਵਧਣ ਨਾਲ ਮਾਪਿਆਂ ’ਤੇ ਵਾਧੂ ਬੋਝ

03/09/2026 | Public Times Bureau | Panjab

ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਇੱਛੁਕ ਭਾਰਤੀ ਵਿਦਿਆਰਥੀਆਂ ਲਈ ਖਰਚਾ ਹੋਰ ਵਧ ਗਿਆ ਹੈ। 1 ਸਤੰਬਰ ਤੋਂ ਸਟੱਡੀ ਪਰਮਿਟ ਲਈ ਲੋੜੀਂਦੀ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ (GIC) ਦੀ ਰਕਮ ਵਧਾ ਕੇ 23,448 ਕੈਨੇਡੀਅਨ ਡਾਲਰ ਕਰ ਦਿੱਤੀ ਗਈ ਹੈ। ਮੌਜੂਦਾ ਦਰ ਮੁਤਾਬਕ ਇਹ ਰਕਮ ਲਗਭਗ 16.15 ਲੱਖ ਰੁਪਏ ਬਣਦੀ ਹੈ। 2025 ਵਿੱਚ GIC ਦੀ ਲੋੜੀਂਦੀ ਰਕਮ 22,895 ਕੈਨੇਡੀਅਨ ਡਾਲਰ ਸੀ। ਕੈਨੇਡਾ ਵਿੱਚ ਮਹਿੰਗਾਈ ਅਤੇ ਵਧਦੇ ਰਹਿਣ-ਸਹਿਣ ਦੇ ਖਰਚਿਆਂ ਨੂੰ ਦੇਖਦਿਆਂ ਇਸ ਰਕਮ ਵਿੱਚ ਵਾਧਾ ਕੀਤਾ ਗਿਆ ਹੈ। ਇਸ ਫੈਸਲੇ ਨਾਲ ਵਿਦੇਸ਼ ਵਿੱਚ ਪੜ੍ਹਾਈ ਲਈ ਪਹਿਲਾਂ ਹੀ ਵੱਡਾ ਬਜਟ ਤਿਆਰ ਕਰ ਰਹੇ ਪੰਜਾਬੀ ਮਾਪਿਆਂ ’ਤੇ ਵਾਧੂ ਵਿੱਤੀ ਬੋਝ ਪਿਆ ਹੈ।

ਇਸ ਦੇ ਨਾਲ ਕੈਨੇਡੀਅਨ ਡਾਲਰ ਦੀ ਮਜ਼ਬੂਤੀ ਨੇ ਵੀ ਖਰਚਾ ਵਧਾਇਆ ਹੈ। 2023 ਵਿੱਚ ਕੈਨੇਡੀਅਨ ਡਾਲਰ ਦੀ ਕੀਮਤ ਕਰੀਬ 58.10 ਰੁਪਏ ਸੀ, ਜੋ ਹੁਣ 68.90 ਰੁਪਏ ਤੱਕ ਪਹੁੰਚ ਗਈ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਕਾਰਨ GIC ਦੀ ਰਕਮ ਭਾਰਤੀ ਕਰੰਸੀ ਵਿੱਚ ਹੋਰ ਮਹਿੰਗੀ ਪੈ ਰਹੀ ਹੈ। ਐਸੋਸੀਏਸ਼ਨ ਆਫ਼ ਕੰਸਲਟੈਂਟਸ ਆਫ਼ ਓਵਰਸੀਜ਼ ਸਟੱਡੀਜ਼ ਦੇ ਜਨਰਲ ਸਕੱਤਰ ਦਵਿੰਦਰ ਕੁਮਾਰ ਨੇ ਕਿਹਾ ਕਿ GIC ਵਿੱਚ ਵਾਧੇ ਨਾਲ ਮਾਪਿਆਂ ’ਤੇ ਵਾਧੂ ਬੋਝ ਪਿਆ ਹੈ, ਕਿਉਂਕਿ ਹਰ ਪਰਿਵਾਰ ਦਾ ਵਿਦੇਸ਼ੀ ਪੜ੍ਹਾਈ ਲਈ ਇੱਕ ਸੀਮਤ ਬਜਟ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਨਾਲ-ਨਾਲ ਵਿਦਿਆਰਥੀਆਂ ਦਾ ਰੁਝਾਨ ਹੁਣ ਅਮਰੀਕਾ, ਜਰਮਨੀ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵੱਲ ਵੀ ਵਧ ਰਿਹਾ ਹੈ।

ਗਲੇਨ ਮੋਰ ਵਾਸੀ ਜਗਤਾਰ ਸਿੰਘ ਮੁਤਾਬਕ GIC ਵਧਣ ਅਤੇ ਕੈਨੇਡੀਅਨ ਡਾਲਰ 68 ਰੁਪਏ ਤੋਂ ਪਾਰ ਜਾਣ ਕਾਰਨ ਮਾਪਿਆਂ ਨੂੰ ਰੁਪਏ ਨੂੰ ਕੈਨੇਡੀਅਨ ਡਾਲਰ ਵਿੱਚ ਬਦਲ ਕੇ ਬੱਚਿਆਂ ਦੇ ਖਾਤਿਆਂ ਵਿੱਚ ਰਕਮ ਭੇਜਣ ਲਈ ਪਹਿਲਾਂ ਨਾਲੋਂ ਵੱਧ ਪੈਸੇ ਖਰਚਣੇ ਪੈ ਰਹੇ ਹਨ। ਉਨ੍ਹਾਂ ਮੁਤਾਬਕ ਇਸ ਕਾਰਨ ਕਰੀਬ 60 ਤੋਂ 70 ਹਜ਼ਾਰ ਰੁਪਏ ਦਾ ਵਾਧੂ ਬੋਝ ਪੈ ਰਿਹਾ ਹੈ। ਇਸ ਦੌਰਾਨ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਕਰੀਬ 30 ਫੀਸਦੀ ਗਿਰਾਵਟ ਆਉਣ ਦੀ ਗੱਲ ਸਾਹਮਣੇ ਆਈ ਹੈ।

Studying In Canada Becomes Costlier Hike In Gic Places Additional Burden On Parents


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App