ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਐਤਵਾਰ ਨੂੰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਭਾਰੀ ਜਾਮ ਲੱਗਾ ਰਿਹਾ। ਡੇਰਾ ਬਿਆਸ ਵਿਖੇ ਭੰਡਾਰੇ ਕਾਰਨ ਵੱਡੀ ਗਿਣਤੀ ਵਿੱਚ ਵਾਹਨਾਂ ਦੀ ਆਮਦ ਹੋਣ ਨਾਲ ਹਾਈਵੇ ’ਤੇ ਟਰੈਫਿਕ ਦਾ ਦਬਾਅ ਕਾਫ਼ੀ ਵਧ ਗਿਆ, ਜਿਸ ਕਾਰਨ ਲੋਕ ਕਈ ਘੰਟਿਆਂ ਤੱਕ ਜਾਮ ਵਿੱਚ ਫਸੇ ਰਹੇ।
ਜਾਣਕਾਰੀ ਅਨੁਸਾਰ ਬਿਆਸ ਪੁਲ੍ਹ ਦੇ ਹੇਠਾਂ ਡੇਰਾ ਬਿਆਸ ਨੂੰ ਜਾਣ ਲਈ ਅੰਡਰਪਾਸ ਰੋਡ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਪੁਲ੍ਹ ਦਾ ਇੱਕ ਪਾਸਾ ਬੰਦ ਹੈ ਅਤੇ ਟਰੈਫਿਕ ਨੂੰ ਇੱਕ ਹੀ ਪਾਸੇ ਤੋਂ ਲੰਘਾਇਆ ਜਾ ਰਿਹਾ ਹੈ। ਇਸ ਕਾਰਨ ਭੰਡਾਰੇ ਮੌਕੇ ਵਾਹਨਾਂ ਦੀ ਵੱਡੀ ਗਿਣਤੀ ਨੇ ਆਵਾਜਾਈ ਦੀ ਸਥਿਤੀ ਹੋਰ ਗੰਭੀਰ ਕਰ ਦਿੱਤੀ।
ਸਵੇਰ ਤੋਂ ਲੱਗਾ ਜਾਮ ਰਾਤ ਤੱਕ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕਿਆ। ਜਾਮ ਵਿੱਚ ਫਸੇ ਲੋਕਾਂ ਨੂੰ ਲੰਬੇ ਸਮੇਂ ਤੱਕ ਵਾਹਨਾਂ ਵਿੱਚ ਬੈਠ ਕੇ ਇੰਤਜ਼ਾਰ ਕਰਨਾ ਪਿਆ। ਇਸ ਦੌਰਾਨ ਕਈ ਐਂਬੂਲੈਂਸਾਂ ਵੀ ਜਾਮ ਵਿੱਚ ਫਸੀਆਂ ਰਹੀਆਂ, ਜਿਸ ਕਾਰਨ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
Massive 10 hour Traffic Jam On Jalandhar amritsar Highway Vehicles Including Ambulances Stranded
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)