ਲੁਧਿਆਣਾ: ਗੁਰਬਚਨ ਨਗਰ ਕਾਲੋਨੀ ਵਿੱਚ ਅੱਧੀ ਰਾਤ ਦੋ ਅਣਪਛਾਤੇ ਨੌਜਵਾਨ ਇੱਕ ਘਰ ਵਿੱਚ ਦਾਖਲ ਹੋ ਕੇ ਸੋਨਾ-ਚਾਂਦੀ, ਨਕਦੀ ਅਤੇ ਬੈਂਕ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਸਬੰਧੀ ਥਾਣਾ ਡਾਬਾ ਪੁਲਿਸ ਨੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਾਲੋਨੀ ਵਾਸੀ ਫੌਜਾ ਸਿੰਘ ਨੇ ਦੱਸਿਆ ਕਿ ਤੜਕੇ ਕਰੀਬ 2:30 ਤੋਂ 3 ਵਜੇ ਦੇ ਵਿਚਕਾਰ ਦੋ ਨੌਜਵਾਨ ਘਰ ਵਿੱਚ ਦਾਖਲ ਹੋਏ। ਮੁਲਜ਼ਮ ਅਲਮਾਰੀ ਵਿੱਚੋਂ ਸੋਨਾ-ਚਾਂਦੀ ਅਤੇ ਕਰੀਬ 4 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ।
ਚੋਰਾਂ ਨੇ ਬੈਂਕ ਦੀਆਂ 3-4 ਕਾਪੀਆਂ, ਏਟੀਐੱਮ ਕਾਰਡ, ਵੋਟਰ ਕਾਰਡ, ਆਧਾਰ ਕਾਰਡ ਅਤੇ ਚੈੱਕ ਬੁੱਕ ਵੀ ਚੋਰੀ ਕਰ ਲਈ। ਇਸ ਤੋਂ ਇਲਾਵਾ ਘਰ ਵਿੱਚ ਖੜ੍ਹੇ ਮੋਟਰਸਾਈਕਲ ਦੀ ਆਰਸੀ ਅਤੇ ਐੱਨਓਸੀ ਅਤੇ ਸਮਾਣਾ ਵਿੱਚ ਖਰੀਦੇ ਪਲਾਟ ਨਾਲ ਸਬੰਧਤ ਐੱਨਓਸੀ ਵੀ ਮੁਲਜ਼ਮ ਆਪਣੇ ਨਾਲ ਲੈ ਗਏ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਾਬਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਧਾਰਾ 305 ਅਤੇ 331(4) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ।
House Targeted In Theft At Gurbachan Nagar Colony Thieves Make Off With Gold Silver And Important Documents
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)