ਬ੍ਰਿਟੇਨ ਵਿੱਚ ਰੂਸੀ ‘ਸ਼ੈਡੋ ਫਲੀਟ’ ਨਾਲ ਜੁੜੇ ਤੇਲ ਟੈਂਕਰ ਨੂੰ ਰੋਕਣ ਤੋਂ ਬਾਅਦ ਭਾਰਤੀ ਮਰਚੈਂਟ ਨੇਵੀ ਕੈਪਟਨ ਅਜੈ ਪੰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਤ ’ਤੇ ਰੂਸੀ ਤੇਲ ’ਤੇ ਲੱਗੀਆਂ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਇਸ ਨੂੰ ਤੀਜੇ ਦੇਸ਼ ਤੱਕ ਪਹੁੰਚਾਉਣ ਦਾ ਦੋਸ਼ ਹੈ। ਦੋਸ਼ ਸਾਬਤ ਹੋਣ ’ਤੇ ਉਨ੍ਹਾਂ ਨੂੰ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ।
ਅਜੈ ਪੰਤ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਨਾਲ ਸਬੰਧਤ ਹਨ। ਉਹ ਰੂਸੀ ਟੈਂਕਰ ਐੱਮਵੀ ਸਮਾਈਰਟੋਸ ਦੇ ਕੈਪਟਨ ਸਨ। 14 ਜੂਨ ਨੂੰ ਬ੍ਰਿਟਿਸ਼ ਰਾਇਲ ਮਰੀਨ ਕਮਾਂਡੋਜ਼ ਨੇ ਇੰਗਲਿਸ਼ ਚੈਨਲ ਵਿੱਚ ਹੈਲੀਕਾਪਟਰ ਰਾਹੀਂ ਟੈਂਕਰ ’ਤੇ ਸਵਾਰ ਹੋ ਕੇ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਪੰਤ ਨੂੰ ਗ੍ਰਿਫ਼ਤਾਰ ਕੀਤਾ।
ਪੰਤ ਨੂੰ 16 ਜੂਨ ਨੂੰ ਸਾਊਥੈਂਪਟਨ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ’ਤੇ ਰੂਸ (ਪਾਬੰਦੀਆਂ) ਨਿਯਮ 2019 ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਦਾ ਮੁਕੱਦਮਾ 15 ਦਸੰਬਰ ਤੋਂ ਸ਼ੁਰੂ ਹੋਣ ਦੀ ਗੱਲ ਕਹੀ ਗਈ ਹੈ।
ਪੰਤ ਦੀ ਪਤਨੀ ਰਿਤੂ ਪੰਤ ਨੇ ਆਪਣੇ ਪਤੀ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਸ ਨੂੰ ਇਸ ਮਾਮਲੇ ਵਿੱਚ ‘ਬਲੀ ਦਾ ਬੱਕਰਾ’ ਬਣਾਇਆ ਗਿਆ ਹੈ। ਉਨ੍ਹਾਂ ਮੁਤਾਬਕ ਗ੍ਰਿਫ਼ਤਾਰੀ ਤੋਂ ਬਾਅਦ ਪੰਤ ਕਾਫ਼ੀ ਪਰੇਸ਼ਾਨ ਹਨ। ਪਰਿਵਾਰ ਨੇ ਭਾਰਤ ਸਰਕਾਰ ਤੋਂ ਉਨ੍ਹਾਂ ਦੀ ਮਦਦ ਕਰਕੇ ਘਰ ਵਾਪਸੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ‘ਸਮਾਈਰਟੋਸ’ ਨੂੰ ਰੂਸੀ ‘ਸ਼ੈਡੋ ਫਲੀਟ’ ਨਾਲ ਜੋੜਿਆ ਜਾ ਰਿਹਾ ਹੈ। ਇਹ ਅਜਿਹੇ ਜਹਾਜ਼ਾਂ ਦਾ ਨੈੱਟਵਰਕ ਹੈ, ਜਿਨ੍ਹਾਂ ਦੀ ਵਰਤੋਂ ਰੂਸ ’ਤੇ ਲਗੀਆਂ ਤੇਲ ਪਾਬੰਦੀਆਂ ਤੋਂ ਬਚਣ ਲਈ ਕੀਤੇ ਜਾਣ ਦੇ ਦੋਸ਼ ਲੱਗਦੇ ਰਹੇ ਹਨ।
Indian Captain Arrested In Russian Oil Tanker Case Faces Up To 10 Years In Prison
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)