ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਆਪਣੇ ਨਵੇਂ ਬੁਲਾਰਿਆਂ ਅਤੇ ਟੀਵੀ ਪੈਨਲਿਸਟਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ 23 ਬੁਲਾਰੇ ਅਤੇ 29 ਟੀਵੀ ਪੈਨਲਿਸਟ ਨਿਯੁਕਤ ਕੀਤੇ ਗਏ ਹਨ। ਇਹ ਐਲਾਨ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਦੇ ਨਾਮ ’ਤੇ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ ਗਿਆ।
ਨਵੇਂ ਬੁਲਾਰਿਆਂ ਵਿੱਚ ਗੁਰਮੀਤ ਸਿੰਘ ਮੀਤ ਹੇਅਰ, ਡਾ. ਰਾਜ ਕੁਮਾਰ ਚੱਬੇਵਾਲ, ਮਾਲਵਿੰਦਰ ਸਿੰਘ ਕੰਗ, ਜਗਦੀਪ ਗੋਲਡੀ ਕੰਬੋਜ, ਡਾ. ਅਮਨਦੀਪ ਕੌਰ, ਦੇਵਿੰਦਰ ਸਿੰਘ ਲਾਡੀ ਢੌਂਸ, ਦਿਨੇਸ਼ ਚੱਢਾ, ਡਾ. ਇੰਦਰਬੀਰ ਸਿੰਘ ਨਿੱਜਰ, ਮਨਜਿੰਦਰ ਸਿੰਘ ਲਾਲਪੁਰਾ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਡਾ. ਸੁਖਵਿੰਦਰ ਕੁਮਾਰ ਸੁੱਖੀ, ਨੀਲ ਗਰਗ, ਦੀਪਕ ਬਾਲੀ, ਹਰਚੰਦ ਸਿੰਘ ਬਰਸਾਟ, ਡਾ. ਸੰਨੀ ਆਹਲੂਵਾਲੀਆ, ਜਗਰੂਪ ਸਿੰਘ ਸੇਖਵਾਂ, ਗੁਰਪ੍ਰੀਤ ਸਿੰਘ ਜੀਪੀ, ਜਗਤਾਰ ਸੰਘੇੜਾ, ਪ੍ਰਿੰਸੀਪਲ ਇੰਦਰਜੀਤ ਕੌਰ, ਬਿਕਰਮਜੀਤ ਪਾਸੀ, ਅਨਿਲ ਠਾਕੁਰ, ਸ਼ਸ਼ੀਵੀਰ ਸ਼ਰਮਾ ਅਤੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਸ਼ਾਮਲ ਹਨ।
ਟੀਵੀ ਪੈਨਲਿਸਟਾਂ ਦੀ ਸੂਚੀ ਵਿੱਚ ਅਰਵਿੰਦਰ ਸਿੰਘ ਭੱਟੀ, ਰਣਬੀਰ ਸਿੰਘ ਢੀਂਡਸਾ, ਕਰਮਜੀਤ ਕੌਰ ਸੰਧੂ, ਕੰਚਨ ਦਿਓਲ, ਹਰਿੰਦਰ ਪਾਲ ਸਿੰਘ ਮਨੋਚਾ, ਡਾ. ਪੂਜਾ ਸਿੰਘ, ਸਤਨਾਮ ਸਿੰਘ ਮਠਾਰੂ, ਵਰੁਣ ਰਾਣਾ, ਜੋਬਨ ਰੰਧਾਵਾ, ਅਮਨਦੀਪ ਸੰਧੂ, ਹਰਪ੍ਰੀਤ ਸਿੰਘ ਕੋਟ, ਨੀਤੂ ਕਪੂਰ ਸਿੰਗਲਾ, ਅਬਜਿੰਦਰ ਸਿੰਘ ਸੰਘਾ, ਆਜ਼ਮ ਦਾਰਾ, ਐਡਵੋਕੇਟ ਰਵਿੰਦਰ ਸਿੰਘ, ਸੰਦੀਪ ਬੰਧੂ, ਰਣਜੀਤ ਪਾਲ ਸਿੰਘ, ਰਾਜਨ ਅਮਰਦੀਪ ਸਿੰਘ, ਰਿਪਨਦੀਪ ਸਿੰਘ ਸਿੱਧੂ, ਸੁਖਜਿੰਦਰ ਸਿੰਘ ਕੌਣੀ, ਕੁਲਵਿੰਦਰ ਸਿੰਘ ਬਰਾੜ, ਸਰਬਜੀਤ ਭੁੱਲਰ, ਰਾਜਕੁਮਾਰ ਬਹਿਲ, ਕੋਮਲ ਗੁਰਨੂਰ ਸਿੰਘ, ਕਰਨਵੀਰ ਸਿੰਘ ਨੌਰੰਗਵਾਲ, ਮੋੜਾ ਸਿੰਘ ਅਣਜਾਣ, ਸੁਖਜੀਤ ਸਿੰਘ ਢਿਲਵਾਂ ਅਤੇ ਅੰਗਦ ਦੀਪ ਸਿੰਘ ਸੋਹਲ ਦੇ ਨਾਂ ਸ਼ਾਮਲ ਹਨ।
Aap Punjab Appoints 23 Spokespersons And 29 Tv Panelists
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)