ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ 3.20 ਲੱਖ ਦੀ ਠੱਗੀ, ਦੋ ਖ਼ਿਲਾਫ਼ ਕੇਸ

09/08/2026 | Public Times Bureau | Panjab

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਲੜਕੀ ਅਤੇ ਇਕ ਔਰਤ ਦੇ ਪਰਿਵਾਰ ਨਾਲ ਕੁੱਲ 3.20 ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਹੇਠ ਪੁਲਿਸ ਨੇ ਇਕ ਔਰਤ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਰਫ਼ ਬਾਬਾ ਵਾਸੀ ਪਿੰਡ ਖਾਈ ਅਤੇ ਕਮਲਪ੍ਰੀਤ ਕੌਰ ਵਾਸੀ ਠੱਠੀ ਭਾਈ ਵਜੋਂ ਹੋਈ ਹੈ।

ਪੁਲਿਸ ਅਨੁਸਾਰ ਬਾਘਾਪੁਰਾਣਾ ਵਾਸੀ ਸੁਖਮੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਉਸ ਦੀ ਲੜਕੀ ਕਿਰਨਦੀਪ ਕੌਰ ਨੂੰ ਪੋਸਟ ਆਫਿਸ ਵਿੱਚ ਨੌਕਰੀ ਦਿਵਾਉਣ ਦਾ ਭਰੋਸਾ ਦੇ ਕੇ ਮੁਲਜ਼ਮਾਂ ਨੇ ਡੇਢ ਲੱਖ ਰੁਪਏ ਲਏ, ਪਰ ਨੌਕਰੀ ਨਹੀਂ ਲਗਵਾਈ। ਇਸੇ ਤਰ੍ਹਾਂ ਪਿੰਡ ਵਾੜਾ ਭਾਈ ਕਾ ਵਾਸੀ ਬਲਰਾਜ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਤਮੰਨਾ ਨੂੰ ਨਰਸ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮੁਲਜ਼ਮਾਂ ਨੇ 1.70 ਲੱਖ ਰੁਪਏ ਲਏ ਅਤੇ ਨੌਕਰੀ ਨਹੀਂ ਦਿਵਾਈ।

ਦੋਵੇਂ ਮਾਮਲਿਆਂ ਸਬੰਧੀ ਐੱਸਐੱਸਪੀ ਮੋਗਾ ਨੂੰ ਦਿੱਤੀਆਂ ਸ਼ਿਕਾਇਤਾਂ ਦੀ ਜਾਂਚ ਡੀਐੱਸਪੀ ਬਾਘਾਪੁਰਾਣਾ ਨੂੰ ਸੌਂਪੀ ਗਈ ਸੀ। ਪੁਲਿਸ ਜਾਂਚ ਵਿੱਚ ਸ਼ਿਕਾਇਤਕਰਤਾਵਾਂ ਵੱਲੋਂ ਲਗਾਏ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਥਾਣਾ ਬਾਘਾਪੁਰਾਣਾ ਵਿੱਚ ਸੰਦੀਪ ਸਿੰਘ ਅਤੇ ਕਮਲਪ੍ਰੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Case Registered Against Two For Duping A Person Of 3 20 Lakh On The Pretext Of A Government Job


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App