ਮਸ਼ਹੂਰ ਪੰਜਾਬੀ ਅਦਾਕਾਰਾ ਅਤੇ ਮਾਡਲ ਤਾਨੀਆ ਨੇ ਜਲੰਧਰ ਸਥਿਤ ‘ਦਿੱਲੀ ਪੈਂਟਸ’ ਸਟੋਰ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਟੋਰ ਵਿੱਚ ਉਪਲਬਧ ਵੱਖ-ਵੱਖ ਉਤਪਾਦਾਂ, ਡਿਜ਼ਾਈਨ ਅਤੇ ਸੁਵਿਧਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਤਾਨੀਆ ਨੇ ਸਟੋਰ ਵਿੱਚ ਪੇਂਟਸ, ਲਾਈਟਿੰਗ, ਮਾਡਿਊਲਰ ਕਿਚਨ, ਵਾਰਡਰੋਬ, ਬਾਥ ਤੇ ਸੈਨੇਟਰੀ ਵੇਅਰ, ਫਰਨਿਸ਼ਿੰਗ ਅਤੇ ਵੁੱਡਨ ਫਲੋਰਿੰਗ ਸਮੇਤ ਘਰ ਦੀ ਸਜਾਵਟ ਨਾਲ ਸਬੰਧਤ ਉਤਪਾਦਾਂ ਨੂੰ ਦੇਖਿਆ। ਉਨ੍ਹਾਂ ਕਿਹਾ ਕਿ ਘਰ ਦੇ ਇੰਟੀਰੀਅਰ ਨਾਲ ਜੁੜੇ ਵੱਖ-ਵੱਖ ਵਿਕਲਪ ਇੱਕੋ ਥਾਂ ’ਤੇ ਉਪਲਬਧ ਹੋਣ ਨਾਲ ਗਾਹਕਾਂ ਲਈ ਘਰ ਨੂੰ ਨਵਾਂ ਰੂਪ ਦੇਣ ਦੀ ਪ੍ਰਕਿਰਿਆ ਆਸਾਨ ਹੁੰਦੀ ਹੈ। ਅਦਾਕਾਰਾ ਨੇ ਸਟੋਰ ਵਿੱਚ ਉਤਪਾਦਾਂ ਦੀ ਵਰਾਇਟੀ ਅਤੇ ਡਿਜ਼ਾਈਨਿੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੇਂਟਸ ਤੋਂ ਲੈ ਕੇ ਲਾਈਟਿੰਗ, ਕਿਚਨ ਅਤੇ ਫਲੋਰਿੰਗ ਤੱਕ ਕਈ ਸ਼੍ਰੇਣੀਆਂ ਦੇ ਉਤਪਾਦ ਇੱਕੋ ਛੱਤ ਹੇਠ ਮਿਲਣਾ ਗਾਹਕਾਂ ਲਈ ਸਹੂਲਤ ਵਾਲੀ ਗੱਲ ਹੈ। ਇਸ ਮੌਕੇ ਸਟੋਰ ਪ੍ਰਬੰਧਕਾਂ ਵੱਲੋਂ ਗਾਹਕਾਂ ਨੂੰ ਉਤਪਾਦਾਂ ਦੇ ਨਾਲ ਇੰਟੀਰੀਅਰ ਅਤੇ ਘਰ ਦੀ ਸਜਾਵਟ ਨਾਲ ਸਬੰਧਤ ਐਗਜ਼ੀਕਿਊਸ਼ਨ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
Actress Tania Visited The delhi Pants Store
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)