ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸੋਮਵਾਰ ਨੂੰ ਮੋਗਾ ਡਿਪੂ ਤੋਂ ਚੱਲਣ ਵਾਲੀਆਂ ਪਨਬੱਸ ਅਤੇ ਪੀਆਰਟੀਸੀ ਦੀਆਂ 70 ਤੋਂ ਵੱਧ ਬੱਸਾਂ ਬੰਦ ਰਹੀਆਂ। ਇਸ ਕਾਰਨ ਯਾਤਰੀਆਂ ਨੂੰ ਨਿੱਜੀ ਬੱਸਾਂ ਦਾ ਸਹਾਰਾ ਲੈਣਾ ਪਿਆ, ਜਦਕਿ ਨਿੱਜੀ ਬੱਸ ਆਪਰੇਟਰਾਂ ਨੂੰ ਵੱਧ ਸਵਾਰੀਆਂ ਮਿਲੀਆਂ। ਮੋਗਾ ਡਿਪੂ ਵਿੱਚ ਪਨਬੱਸ ਅਤੇ ਪੀਆਰਟੀਸੀ ਦੇ ਕਰੀਬ 200 ਮੁਲਾਜ਼ਮ ਹੜਤਾਲ ’ਤੇ ਰਹੇ। ਮੁਲਾਜ਼ਮਾਂ ਨੇ ਦੁਪਹਿਰ ਸਮੇਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਕੀਤਾ। ਹੜਤਾਲ ਕਾਰਨ ਰੋਡਵੇਜ਼ ਨੂੰ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਮੁਲਾਜ਼ਮਾਂ ਨੇ ਕਿਹਾ ਕਿ ਹੜਤਾਲ ਅਜੇ ਦੋ ਦਿਨ ਹੋਰ ਜਾਰੀ ਰਹੇਗੀ।
ਬੱਸਾਂ ਨਾ ਚੱਲਣ ਕਾਰਨ ਸਵੇਰ ਤੋਂ ਹੀ ਬੱਸ ਅੱਡਿਆਂ ’ਤੇ ਯਾਤਰੀਆਂ ਦੀ ਭੀੜ ਰਹੀ। ਵਿਦਿਆਰਥੀਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਿੱਜੀ ਬੱਸਾਂ ਵਿੱਚ ਵੱਧ ਭੀੜ ਰਹੀ ਅਤੇ ਕਈ ਯਾਤਰੀਆਂ ਨੂੰ ਸੀਟਾਂ ਵੀ ਨਹੀਂ ਮਿਲੀਆਂ। ਔਰਤਾਂ ਨੇ ਕਿਹਾ ਕਿ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ ਮਿਲਣ ਕਾਰਨ ਉਹ ਇਨ੍ਹਾਂ ’ਤੇ ਨਿਰਭਰ ਹਨ, ਪਰ ਹੜਤਾਲ ਕਾਰਨ ਉਨ੍ਹਾਂ ਨੂੰ ਨਿੱਜੀ ਬੱਸਾਂ ਵਿੱਚ ਪੂਰਾ ਕਿਰਾਇਆ ਦੇਣਾ ਪਿਆ। ਪ੍ਰਦਰਸ਼ਨ ਕਰ ਰਹੇ ਰੋਡਵੇਜ਼ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਵਿੱਚ ਮੰਗਾਂ ’ਤੇ ਸਹਿਮਤੀ ਬਣੀ ਸੀ, ਪਰ ਅਜੇ ਤੱਕ ਹੁਕਮ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦੀ ਗੱਲ ਕਹੀ।
Over 70 Buses Grounded In Moga Due To Roadways Employees Strike Passengers Inconvenienced
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)