'ਹੈਟਸ-ਅੱਪ' ਵੱਲੋਂ ਨਿਰਮਲ ਜੌੜਾ ਤੇ ਗੁਰਮੀਤ ਸਾਜਣ ਦਾ ਸਨਮਾਨ ਬਰੈਂਪਟਨ ਵਿੱਚ ਯਾਦਗਾਰੀ ਰੂ-ਬ-ਰੂ ਨੇ ਬੰਨ੍ਹਿਆ ਕਲਾਕਾਰਾਂ ਦਾ ਮੇਲਾ

06/08/2026 | Public Times Bureau | Panjab

ਬਰੈਂਪਟਨ: ਬੀਤੀ ਰਾਤ ਪੰਜਾਬੀ ਰੰਗਕਰਮੀ/ਨਾਟਕਕਾਰ ਡਾ ਨਿਰਮਲ ਜੌੜਾ ਤੇ ਫ਼ਿਲਮੀ ਅਦਾਕਾਰ/ਨਿਰਦੇਸ਼ਕ ਸ੍ਰੀ ਗੁਰਮੀਤ ਸਾਜਣ ਨਾਲ ‘ਹੈਟਸਅੱਪ’ ਟੋਰਾਂਟੋ ਦੀ ਨਾਟਕ ਟੀਮ ਵੱਲੋਂ ਕਲਾਕਾਰ ਮਿਲਣੀ ਦਾ ਆਯੋਜਨ ਕੀਤਾ ਗਿਆ। ਨਾਟ-ਨਿਰਦੇਸ਼ਕ ਡਾ ਹੀਰਾ ਰੰਧਾਵਾ ਨੇ ਸ੍ਰੀ ਜੌੜਾ ਅਤੇ ਸ੍ਰੀ ਸਾਜਣ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਦੋਹਾਂ ਮਹਿਮਾਨਾਂ ਨੇ ਗੱਲਬਾਤ ਦੌਰਾਨ ਕਲਾਕਾਰਾਂ ਸਵਾਲਾਂ ਜੁਆਬ ਦਿੱਤੇ। ਡਾ ਜੌੜਾ ਦੇ ਪੀ.ਐਚ.ਡੀ. ਦੇ ਗਾਈਡ ਡਾ ਦਵਿੰਦਰ ਲਿੱਧੜ ਨੇ ਡਾ ਜੌੜਾ ਨਾਲ ਬਿਤਾਏ ਸਮੇਂ ਬਾਰੇ ਵੇਰਵੇ ਨਾਲ ਦੱਸਿਆ।ਨਾਲ ਸ਼ਿੰਗਾਰਾ ਸਮਰਾ, ਅਮਨ ਗਿੱਲ, ਪਰਮਜੀਤ ਦਿਓਲ, ਭੁਪਿੰਦਰ ਆਦਿ ਨੇ ਆਪਣੇ ਗੀਤ ਗਾ ਕੇ ਰੰਗ ਬੰਨਿਆ।
ਇਸ ਮੌਕੇ ਸ੍ਰੀ ਜੌੜਾ ਨੂੰ ‘ਪੰਜਾਬੀਅਤ ਦਾ ਉੱਚਾ ਸ਼ਮਲਾ’ ਤੇ ਗੁਰਮੀਤ ਸਾਜਣ ਨੂੰ ‘ਪੰਜਾਬੀ ਸਿਨੇਮੇ ਦਾ ਮਾਣ’ ਦੀਆਂ ਪਲੇਕਸ ਦੇਕੇ ਸਨਮਾਨਿਤ ਕੀਤਾ ਗਿਆ। ਹੋਰਾਂ ਤੋਂ ਬਿਨਾਂ ਇਸ ਮੌਕੇ ਡਾ ਵਰਿਆਮ ਸੰਧੂ-ਰਾਜਵੰਤ ਸੰਧੂ, ਡਾ ਆਰ ਐਸ ਝਾਂਜੀ, ਸ਼ਿੰਗਾਰਾ ਸਮਰਾ, ਪਰਮਜੀਤ ਦਿਓਲ, ਬਲਜੀਤ ਰੰਧਾਵਾ, ਸੁਰਿੰਦਰ ਸੰਨੀ-ਡਿੰਪੀ ਕੌਰ ਜੋੜਾ, ਭੁਪਿੰਦਰ ਟੋਨੀ-ਡੌਲੀ ਕੌਰ ਜੋੜਾ, ਅਮਨ ਗਿੱਲ, ਜੋਅ ਸੰਘੇੜਾ, ਕਰਮਜੀਤ ਗਿੱਲ, ਬ੍ਰਹਮਜੋਤ ਗਿੱਲ, ਭੁਪਿੰਦਰ, ਪੱਤਰਕਾਰ ਜਗਸੀਰ ਬਿਲਾਸਪੁਰ ਵੀ ਹਾਜ਼ਿਰ ਸਨ। ਇਸ ਮੌਕੇ ਸ਼੍ਰੀਮਤੀ ਰੋਜ਼ੀ ਜੌੜਾ ਅਤੇ ਸ਼੍ਰੀਮਤੀ ਸੁਰਿੰਦਰ ਸਾਜਣ ਨੂੰ ਹੀਰਾ ਰੰਧਾਵਾ ਤੇ ਬਲਜੀਤ ਰੰਧਾਵਾ ਨੇ ਆਪਣੀਆਂ ਕਿਤਾਬਾਂ ਦੇ ਸੈੱਟ ਵੀ ਭੇਂਟ ਕੀਤੇ। ਇਹ ਇੱਕ ਯਾਦਗਾਰੀ ਤੇ ਇਤਿਹਾਸਿਕ ਮਿਲਣੀ ਹੋ ਨਿੱਬੜੀ।
ਇਸ ਉਪਰੰਤ ਵਿਸ਼ਵ ਪੰਜਾਬੀ ਭਵਨ ਵਿੱਚ ਸ੍ਰੀ ਦਲਬੀਰ ਕਥੂਰੀਆ ਦੀ ਅਗਵਾਈ ਵਿੱਚ ਉਕਤ ਮਹਿਮਾਨਾਂ ਨਾਲ ਇੱਕ ਹੋਰ ਰੂ-ਬ-ਰੂ ਕੀਤਾ ਗਿਆ ਜਿਸ ਵਿੱਚ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਸੀ।

Hats off Honours Theatre Icon Nirmal Jaura And Filmmaker Gurmeet Saajan


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App