ਸ਼ੇਰਪੁਰ ਇਲਾਕੇ ਵਿੱਚ 13 ਸਾਲਾ ਨਾਬਾਲਿਗ ਨਾਲ ਕਥਿਤ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਵਿੱਚ ਵਿਹੜੇ ’ਚ ਕਿਰਾਏ ’ਤੇ ਰਹਿੰਦੇ ਦੋ ਨੌਜਵਾਨਾਂ ਖ਼ਿਲਾਫ਼ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਨਾਬਾਲਿਗ ਦੀ ਤਬੀਅਤ ਵਿਗੜੀ ਅਤੇ ਜਾਂਚ ਦੌਰਾਨ ਉਸ ਦੇ ਗਰਭਵਤੀ ਹੋਣ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਬਾਅਦ ਬੱਚੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਵਿਹੜੇ ਵਿੱਚ ਰਹਿੰਦੇ ਦੋ ਵਿਅਕਤੀਆਂ ਨੇ ਉਸ ਨੂੰ ਡਰਾ-ਧਮਕਾ ਕੇ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ।
ਥਾਣਾ ਡਿਵੀਜ਼ਨ ਨੰਬਰ-6 ਪੁਲਿਸ ਨੇ ਸ਼ੇਰਪੁਰ ਚੌਕ ਨੇੜੇ ਕਿਰਾਏ ’ਤੇ ਰਹਿੰਦੇ ਸ਼ਾਮ ਲਾਲ ਅਤੇ ਸੂਰਜ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ ਇੱਕ ਮੁਲਜ਼ਮ ਪੀੜਤਾ ਦਾ ਦੂਰ ਦਾ ਰਿਸ਼ਤੇਦਾਰ ਵੀ ਹੈ। ਪੁਲਿਸ ਅਨੁਸਾਰ ਪੀੜਤਾ ਨੇ ਦੋਸ਼ ਲਗਾਇਆ ਕਿ ਪਹਿਲੀ ਘਟਨਾ ਦਸੰਬਰ 2025 ਵਿੱਚ ਵਾਪਰੀ, ਜਦਕਿ ਦੂਜੇ ਮੁਲਜ਼ਮ ਵੱਲੋਂ ਉਸ ਨਾਲ ਬਾਅਦ ਵਿੱਚ ਕਥਿਤ ਤੌਰ ’ਤੇ ਵਾਰਦਾਤ ਕੀਤੀ ਗਈ। ਧਮਕੀਆਂ ਕਾਰਨ ਉਹ ਲੰਬੇ ਸਮੇਂ ਤੱਕ ਇਹ ਗੱਲ ਕਿਸੇ ਨੂੰ ਨਹੀਂ ਦੱਸ ਸਕੀ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੈਡੀਕਲ ਜਾਂਚ ਅਤੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Minor Raped In Ludhiana Two Young Tenants Arrested
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)