ਜਾਇਦਾਦ ਹੜਪਣ ਦੇ ਦੋਸ਼ ’ਚ ਚਾਚਾ-ਚਾਚੀ ਸਮੇਤ ਚਾਰ ਖ਼ਿਲਾਫ਼ ਕੇਸ ਦਰਜ

31/07/2026 | Public Times Bureau | Panjab

ਸਾਹਨੇਵਾਲ ਪੁਲਿਸ ਨੇ ਜਾਇਦਾਦ ਨਾਲ ਜੁੜੇ ਕਥਿਤ ਧੋਖਾਧੜੀ ਮਾਮਲੇ ਵਿੱਚ ਚਾਚਾ-ਚਾਚੀ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੈਂਸੀ ਜਿੰਦਲ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਪਿਤਾ ਵੱਲੋਂ ਦਿੱਤੀ ਜਾਇਦਾਦ ਹੜਪਣ ਲਈ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਜਾਇਦਾਦ ਆਪਣੇ ਨਾਮ ਕਰਵਾਈ ਗਈ ਅਤੇ ਬਾਅਦ ਵਿੱਚ ਇਸ ਨੂੰ ਗਿਰਵੀ ਰੱਖ ਕੇ ਕਰੀਬ 10 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ। ਪੁਲਿਸ ਨੇ ਮਾਮਲੇ ਵਿੱਚ ਸੰਜੀਵ ਕੁਮਾਰ, ਉਸ ਦੀ ਪਤਨੀ ਕਵਿਤਾ ਗੁਪਤਾ ਅਤੇ ਸੰਜੀਵ ਕੁਮਾਰ ਦੀ ਫੈਕਟਰੀ ਦੇ ਮੁਲਾਜ਼ਮ ਹੇਮੰਤ ਕੁਮਾਰ ਤੇ ਸੰਜੀਵ ਕੌਸ਼ਲ ਖ਼ਿਲਾਫ਼ ਧਾਰਾ 420, 467, 468, 471 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤ ਮੁਤਾਬਕ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਫਰਜ਼ੀ ਟਰਾਂਸਫਰ ਡੀਡ ਅਤੇ ਹੋਰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਜਾਇਦਾਦ ਕਵਿਤਾ ਗੁਪਤਾ ਦੇ ਨਾਮ ਕਰਵਾ ਲਈ ਅਤੇ ਇੰਤਕਾਲ ਵੀ ਮਨਜ਼ੂਰ ਕਰਵਾ ਲਿਆ। ਇਸ ਤੋਂ ਬਾਅਦ ਜਾਇਦਾਦ ਨੂੰ ਟਾਟਾ ਕੈਪੀਟਲ ਫਾਇਨੈਂਸ਼ੀਅਲ ਸਰਵਿਸਿਜ਼ ਲਿਮਿਟੇਡ ਕੋਲ ਗਿਰਵੀ ਰੱਖ ਕੇ ਕਰਜ਼ਾ ਲੈਣ ਦਾ ਦੋਸ਼ ਹੈ। ਪੁਲਿਸ ਨੇ ਕਿਹਾ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਵਿੱਚ ਤੱਥ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਜਾਇਦਾਦ ਰਿਕਾਰਡ, ਕਥਿਤ ਜਾਅਲੀ ਦਸਤਾਵੇਜ਼ਾਂ ਅਤੇ ਕਰਜ਼ੇ ਨਾਲ ਸਬੰਧਤ ਕਾਗਜ਼ਾਤ ਦੀ ਜਾਂਚ ਕੀਤੀ ਜਾ ਰਹੀ ਹੈ।

Case Registered Against Four Including Uncle And Aunt On Charges Of Property Grabbing


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App