ਫੀਸ ਵਾਧੇ ਖ਼ਿਲਾਫ਼ ਪੰਜਾਬੀ ਯੂਨੀਵਰਸਿਟੀ 'ਚ ਵਿਦਿਆਰਥੀ ਸੰਘਰਸ਼ ਤੇਜ਼, 6 ਅਗਸਤ ਨੂੰ ਵੀਸੀ ਦਫ਼ਤਰ ਘਿਰਾਓ ਦਾ ਐਲਾਨ

28/07/2026 | Public Times Bureau | Panjab

ਪੰਜਾਬੀ ਯੂਨੀਵਰਸਿਟੀ ਵਿੱਚ 2026-27 ਦੇ ਨਵੇਂ ਵਿੱਦਿਅਕ ਸੈਸ਼ਨ ਲਈ ਹੋਸਟਲ ਅਤੇ ਵੱਖ-ਵੱਖ ਕੋਰਸਾਂ ਦੀਆਂ ਫੀਸਾਂ ਵਿੱਚ ਕੀਤੇ ਵਾਧੇ ਦੇ ਵਿਰੋਧ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਜਥੇਬੰਦੀ ਨੇ 6 ਅਗਸਤ ਨੂੰ ਵਾਈਸ ਚਾਂਸਲਰ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਅਤੇ ਮੁਜ਼ਾਹਰੇ ਦਾ ਐਲਾਨ ਕੀਤਾ ਹੈ।

ਵਿਦਿਆਰਥੀ ਜਥੇਬੰਦੀ ਦਾ ਦਾਅਵਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੋਸਟਲ ਫੀਸਾਂ ਵਿੱਚ 30 ਤੋਂ 43 ਫੀਸਦੀ ਤੱਕ ਵਾਧਾ ਕੀਤਾ ਹੈ। ਇਸ ਮੁਤਾਬਕ ਯੂਸੀਓਈ ਹੋਸਟਲ ਦੀ ਫੀਸ ₹10,120 ਤੋਂ ਵਧਾ ਕੇ ₹13,200 ਅਤੇ ਹੋਰ ਹੋਸਟਲਾਂ ਦੀ ਫੀਸ ₹4,620 ਤੋਂ ਵਧਾ ਕੇ ₹6,600 ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫਿਲਮਮੇਕਿੰਗ, ਹੋਟਲ ਮੈਨੇਜਮੈਂਟ ਅਤੇ ਹੋਰ ਗ੍ਰੈਜੂਏਸ਼ਨ ਤੇ ਮਾਸਟਰਜ਼ ਕੋਰਸਾਂ ਦੀਆਂ ਫੀਸਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ।

ਜਥੇਬੰਦੀ ਨੇ ਦੋਸ਼ ਲਗਾਇਆ ਕਿ ਸਰਕਾਰੀ ਗ੍ਰਾਂਟਾਂ ਵਿੱਚ ਕਟੌਤੀ ਕਾਰਨ ਉੱਚ ਸਿੱਖਿਆ ਮਹਿੰਗੀ ਹੋ ਰਹੀ ਹੈ ਅਤੇ ਗਰੀਬ ਤੇ ਕਿਰਤੀ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਪੜ੍ਹਾਈ ਮੁਸ਼ਕਲ ਬਣ ਰਹੀ ਹੈ। ਜਥੇਬੰਦੀ ਨੇ ਵਧੀਆਂ ਫੀਸਾਂ ਤੁਰੰਤ ਵਾਪਸ ਲੈਣ, ਹੋਸਟਲਾਂ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ, ਖਾਲੀ ਅਸਾਮੀਆਂ 'ਤੇ ਪੱਕੀ ਭਰਤੀ, ਯੂਨੀਵਰਸਿਟੀ ਗ੍ਰਾਂਟ ਵਿੱਚ ਵਾਧਾ ਅਤੇ ₹150 ਕਰੋੜ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ।

Student Agitation Against Fee Hikes Intensifies At Punjabi University Siege Of Vc s Office Announced For August 6


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App