ਲੋਕ ਭਲਾਈ ਸੰਸਥਾ ਨੇ ਲਾਲੜੂ ਖੇਤਰ ਵਿੱਚ ਕਿਰਾਏ 'ਤੇ ਰਹਿ ਰਹੇ ਪਰਵਾਸੀ ਲੋਕਾਂ ਦੇ ਨਾਂ 'ਤੇ ਦਰਜ ਕਥਿਤ ਗਲਤ ਵੋਟਾਂ ਦੀ ਜਾਂਚ ਦੀ ਮੰਗ ਕੀਤੀ ਹੈ। ਸੰਸਥਾ ਦੀ ਬੈਠਕ ਪ੍ਰਧਾਨ ਹਰਵਿੰਦਰ ਸਿੰਘ ਝਾਰਮੜੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਜਾਂਚ (ਐੱਸਆਈਆਰ) ਦੌਰਾਨ ਆ ਰਹੀਆਂ ਮੁਸ਼ਕਲਾਂ 'ਤੇ ਚਰਚਾ ਕੀਤੀ ਗਈ।
ਹਰਵਿੰਦਰ ਸਿੰਘ ਝਾਰਮੜੀ ਨੇ ਕਿਹਾ ਕਿ ਖੇਤਰ ਵਿੱਚ ਵੱਡੀ ਗਿਣਤੀ ਕਿਰਾਏਦਾਰਾਂ ਦੇ ਨਾਂ 'ਤੇ ਦਰਜ ਵੋਟਾਂ ਦੀ ਤਸਦੀਕ ਕਰਨਾ ਬੂਥ ਲੈਵਲ ਅਧਿਕਾਰੀਆਂ ਲਈ ਚੁਣੌਤੀ ਬਣਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਕਿਰਾਏਦਾਰ ਵਾਰ-ਵਾਰ ਆਪਣਾ ਟਿਕਾਣਾ ਬਦਲਦੇ ਹਨ, ਜਿਸ ਕਾਰਨ ਬੀਐੱਲਓ ਨੂੰ ਵੋਟਰਾਂ ਦੀ ਪਛਾਣ ਕਰਨ ਵਿੱਚ ਦਿੱਕਤ ਆ ਰਹੀ ਹੈ।
ਸੰਸਥਾ ਨੇ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵੋਟਰ ਸੂਚੀਆਂ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਜਿਹੜੇ ਵਿਅਕਤੀ ਖੇਤਰ ਵਿੱਚ ਸਥਾਈ ਤੌਰ 'ਤੇ ਨਹੀਂ ਰਹਿੰਦੇ, ਉਨ੍ਹਾਂ ਦੀਆਂ ਵੋਟਾਂ ਨਿਯਮਾਂ ਅਨੁਸਾਰ ਹਟਾਈਆਂ ਜਾਣ। ਸੰਸਥਾ ਨੇ ਕਿਹਾ ਕਿ ਇਸ ਨਾਲ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਬਣੀ ਰਹੇਗੀ।
Questions raised regarding alleged incorrect votes during the scrutiny of voter lists in lalru
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)