ITR ਦਾਖਲ ਕਰਨ ਦੀ ਆਖਰੀ ਤਾਰੀਖ ਨੇੜੇ, ਟੈਕਸ ਮਾਹਿਰਾਂ ਨੇ ਸਮੇਂ ਸਿਰ ਰਿਟਰਨ ਭਰਨ ਦੀ ਦਿੱਤੀ ਸਲਾਹ

26/07/2026 | Public Times Bureau | Panjab

ਆਮਦਨ ਕਰ ਰਿਟਰਨ (ITR) ਦਾਖਲ ਕਰਨ ਦੀ ਆਖਰੀ ਮਿਤੀ 31 ਜੁਲਾਈ ਨੇੜੇ ਆਉਣ ਨਾਲ ਟੈਕਸਦਾਤਿਆਂ ਵੱਲੋਂ ਰਿਟਰਨ ਭਰਨ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਟੈਕਸ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਖਰੀ ਦਿਨ ਦੀ ਉਡੀਕ ਕਰਨ ਦੀ ਬਜਾਏ ਸਮੇਂ ਰਹਿੰਦਿਆਂ ਆਪਣੀ ਰਿਟਰਨ ਦਾਖਲ ਕਰ ਦੇਣ। ਮਾਹਿਰਾਂ ਮੁਤਾਬਕ 31 ਜੁਲਾਈ ਤੋਂ ਬਾਅਦ ਰਿਟਰਨ ਦਾਖਲ ਕਰਨ ’ਤੇ 1 ਹਜ਼ਾਰ ਤੋਂ 5 ਹਜ਼ਾਰ ਰੁਪਏ ਤੱਕ ਦੀ ਲੇਟ ਫੀਸ ਲੱਗ ਸਕਦੀ ਹੈ। ਇਸ ਤੋਂ ਇਲਾਵਾ ਬਕਾਇਆ ਟੈਕਸ ’ਤੇ ਵਿਆਜ ਵੀ ਅਦਾ ਕਰਨਾ ਪੈ ਸਕਦਾ ਹੈ। ਸੀਨੀਅਰ ਟੈਕਸ ਵਕੀਲ ਅਤੇ ਸੀਏ ਸ਼ਸ਼ਾਂਕ ਸ਼ੇਖਰ ਗੁਪਤਾ ਨੇ ਕਿਹਾ ਕਿ ਟੈਕਸਦਾਤਿਆਂ ਨੂੰ ITR ਭਰਨ ਤੋਂ ਪਹਿਲਾਂ ਆਪਣਾ ਐਨੂਅਲ ਇਨਫਰਮੇਸ਼ਨ ਸਟੇਟਮੈਂਟ (AIS) ਅਤੇ ਫਾਰਮ-26AS ਜ਼ਰੂਰ ਮਿਲਾ ਲੈਣਾ ਚਾਹੀਦਾ ਹੈ।

ਇਸ ਨਾਲ ਆਮਦਨ, ਨਿਵੇਸ਼ ਅਤੇ ਟੈਕਸ ਕਟੌਤੀ ਨਾਲ ਸਬੰਧਤ ਜਾਣਕਾਰੀ ਸਹੀ ਦਰਜ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ AIS ਵਿੱਚ ਬੈਂਕ ਵਿਆਜ, ਸ਼ੇਅਰ ਬਾਜ਼ਾਰ ਨਿਵੇਸ਼, ਟਰੇਡਿੰਗ, ਡਿਵੀਡੈਂਡ ਅਤੇ ਜਾਇਦਾਦ ਦੀ ਖਰੀਦ-ਵੇਚ ਵਰਗੇ ਵਿੱਤੀ ਲੈਣ-ਦੇਣ ਦੀ ਜਾਣਕਾਰੀ ਦਰਜ ਹੁੰਦੀ ਹੈ। ਜੇਕਰ ITR ਵਿੱਚ ਦਿੱਤੀ ਜਾਣਕਾਰੀ ਅਤੇ ਵਿਭਾਗ ਦੇ ਰਿਕਾਰਡ ਵਿੱਚ ਅੰਤਰ ਪਾਇਆ ਜਾਂਦਾ ਹੈ ਤਾਂ ਆਮਦਨ ਕਰ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਟੈਕਸ ਮਾਹਿਰਾਂ ਨੇ ਕਿਹਾ ਕਿ ਸਹੀ ਦਸਤਾਵੇਜ਼ਾਂ ਨਾਲ ਸਮੇਂ ਸਿਰ ਰਿਟਰਨ ਦਾਖਲ ਕਰਨ ਨਾਲ ਜੁਰਮਾਨੇ ਤੋਂ ਬਚਿਆ ਜਾ ਸਕਦਾ ਹੈ ਅਤੇ ਰਿਫੰਡ ਦੀ ਪ੍ਰਕਿਰਿਆ ਵੀ ਤੇਜ਼ ਹੋ ਸਕਦੀ ਹੈ। ਉਨ੍ਹਾਂ ਟੈਕਸਦਾਤਿਆਂ ਨੂੰ ਆਖਰੀ ਸਮੇਂ ਦੀ ਭੀੜ ਤੋਂ ਬਚਣ ਲਈ ਜਲਦੀ ਰਿਟਰਨ ਭਰਨ ਦੀ ਸਲਾਹ ਦਿੱਤੀ ਹੈ।

Deadline For Filing Itr Approaching Tax Experts Advise Filing Returns On Time


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App