ਲੁਧਿਆਣਾ 'ਚ ਬੰਦ ਫੈਕਟਰੀ ਤੋਂ ਭਾਰੀ ਮਸ਼ੀਨਰੀ ਚੋਰੀ, ਸੁਰੱਖਿਆ ਗਾਰਡਾਂ ਦੀ ਭੂਮਿਕਾ ਸ਼ੱਕ ਦੇ ਘੇਰੇ 'ਚ

26/07/2026 | Public Times Bureau | Panjab

ਕੁਹਾੜਾ ਇਲਾਕੇ ਵਿੱਚ ਸਥਿਤ ਇੱਕ ਬੰਦ ਪਈ ਫਿਨਿਸ਼ਿੰਗ ਫੈਕਟਰੀ ਵਿੱਚੋਂ ਭਾਰੀ ਮਸ਼ੀਨਰੀ ਚੋਰੀ ਹੋਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਫੈਕਟਰੀ ਮਾਲਕ ਨੇ ਦੋਸ਼ ਲਗਾਇਆ ਹੈ ਕਿ ਚੋਰ ਹਜ਼ਾਰਾਂ ਕਿਲੋ ਵਜ਼ਨ ਵਾਲੀਆਂ ਮਸ਼ੀਨਾਂ ਨੂੰ ਕੱਟ ਕੇ ਲੈ ਗਏ ਅਤੇ ਇਸ ਵਾਰਦਾਤ ਵਿੱਚ ਸੁਰੱਖਿਆ ਗਾਰਡਾਂ ਸਮੇਤ ਕੁਝ ਹੋਰ ਲੋਕਾਂ ਦੀ ਮਿਲੀਭੁਗਤ ਹੋ ਸਕਦੀ ਹੈ। ਐਮਕੇ ਅਗਰਵਾਲ ਫਿਨਿਸ਼ਿੰਗ ਫੈਕਟਰੀ ਦੇ ਮਾਲਕ ਅਨਿਲ ਅਗਰਵਾਲ ਨੇ ਦੱਸਿਆ ਕਿ ਆਰਥਿਕ ਮੰਦੀ ਕਾਰਨ ਫੈਕਟਰੀ ਕਾਫੀ ਸਮੇਂ ਤੋਂ ਬੰਦ ਸੀ। ਐਤਵਾਰ ਨੂੰ ਜਦੋਂ ਉਹ ਫੈਕਟਰੀ ਮੁੜ ਚਾਲੂ ਕਰਨ ਦੀ ਯੋਜਨਾ ਤਹਿਤ ਉੱਥੇ ਪਹੁੰਚੇ ਤਾਂ ਵੱਡੀ ਮਾਤਰਾ ਵਿੱਚ ਮਸ਼ੀਨਰੀ ਗਾਇਬ ਮਿਲੀ ਅਤੇ ਕਈ ਭਾਰੀ ਮਸ਼ੀਨਾਂ ਨੂੰ ਕੱਟ ਕੇ ਲਿਜਾਇਆ ਜਾ ਚੁੱਕਾ ਸੀ।ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਉਹ ਕਰੀਬ 10 ਦਿਨ ਪਹਿਲਾਂ ਵੀ ਫੈਕਟਰੀ ਆਏ ਸਨ ਅਤੇ ਉਸ ਸਮੇਂ ਸਭ ਕੁਝ ਠੀਕ ਸੀ।

ਉਨ੍ਹਾਂ ਦਾ ਦਾਅਵਾ ਹੈ ਕਿ ਇੰਨੀ ਵੱਡੀ ਚੋਰੀ ਨੂੰ ਅੰਜਾਮ ਦੇਣ ਲਈ ਕਈ ਦਿਨ ਲੱਗੇ ਹੋਣਗੇ ਅਤੇ ਸੁਰੱਖਿਆ ਕਰਮਚਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮੌਕੇ 'ਤੇ ਤਾਇਨਾਤ ਕੁਝ ਸੁਰੱਖਿਆ ਗਾਰਡ ਫਰਾਰ ਹੋ ਗਏ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਇੱਕ ਸੁਰੱਖਿਆ ਗਾਰਡ ਦੇ ਭਰਾ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਦੂਜੇ ਪਾਸੇ, ਸੁਰੱਖਿਆ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਕੁਝ ਸ਼ੱਕੀ ਵਿਅਕਤੀਆਂ ਅਤੇ ਫੈਕਟਰੀ ਦੇ ਸਾਬਕਾ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫੈਕਟਰੀ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਬੰਦ ਹੋਣ ਕਾਰਨ ਜਾਂਚ ਪ੍ਰਭਾਵਿਤ ਹੋ ਰਹੀ ਹੈ। ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਏਸੀਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਥਾਣਾ ਕੁਮਕਲਾਂ ਦੀ ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਕੇਸ ਸੁਲਝਾਉਣ ਦੀ ਉਮੀਦ ਹੈ।

Heavy Machinery Stolen From A Closed Factory In Ludhiana Role Of Security Guards Under Suspicion


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App