ਕਰੈਡਿਟ ਨਿਯਮਾਂ ਵਿੱਚ ਵੱਡੀ ਰਾਹਤ: ਪੰਜਾਬ ਯੂਨੀਵਰਸਿਟੀ ਦਾ ਨਵਾਂ ਫ਼ੈਸਲਾ ਵਿਦਿਆਰਥੀਆਂ ਲਈ ਬਣਿਆ ਰਾਹਤ ਦਾ ਕਾਰਨ

25/06/2026 | Public Times Bureau | Panjab

ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਪੰਜਾਬ ਯੂਨੀਵਰਸਿਟੀ ਨੇ ਇੱਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਕਰੈਡਿਟ ਸਕੋਰ ਨਾਲ ਜੁੜੀ 50 ਫੀਸਦੀ ਲਾਜ਼ਮੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਇਸ ਨਵੇਂ ਬਦਲਾਅ ਨਾਲ ਹੁਣ ਵਿਦਿਆਰਥੀ ਕਰੈਡਿਟ ਘੱਟ ਹੋਣ ਦੇ ਬਾਵਜੂਦ ਛੇਵੇਂ ਸਮੈਸਟਰ ਤੱਕ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ। ਨਵਾਂ ਨਿਯਮ ਚੰਡੀਗੜ੍ਹ ਅਤੇ ਪੰਜਾਬ ਦੇ ਲਗਭਗ 200 ਕਾਲਜਾਂ ਵਿੱਚ ਲਾਗੂ ਹੋਵੇਗਾ, ਜਿਸ ਨਾਲ ਹਜ਼ਾਰਾਂ ਨਹੀਂ ਬਲਕਿ ਲੱਖਾਂ ਵਿਦਿਆਰਥੀਆਂ ਨੂੰ ਸਿੱਧਾ ਫ਼ਾਇਦਾ ਮਿਲਣ ਦੀ ਸੰਭਾਵਨਾ ਹੈ। ਨਵੇਂ ਪ੍ਰਬੰਧ ਅਨੁਸਾਰ ਪਹਿਲੇ ਤੋਂ ਪੰਜਵੇਂ ਸਮੈਸਟਰ ਤੱਕ ਜੇ ਕਿਸੇ ਵਿਸ਼ੇ ਵਿੱਚ ਰੀ-ਅਪੀਅਰ ਆ ਜਾਂਦੀ ਹੈ ਤਾਂ ਵਿਦਿਆਰਥੀ ਛੇਵੇਂ ਸਮੈਸਟਰ ਦੇ ਨਤੀਜੇ ਤੋਂ ਪਹਿਲਾਂ ਉਹ ਪੇਪਰ ਦੁਬਾਰਾ ਦੇ ਕੇ ਪਾਸ ਕਰ ਸਕਣਗੇ। ਹਾਲਾਂਕਿ ਡਿਗਰੀ ਅਤੇ ਅੰਤਿਮ ਨਤੀਜਾ ਤਦੋਂ ਹੀ ਜਾਰੀ ਕੀਤਾ ਜਾਵੇਗਾ ਜਦੋਂ ਸਾਰੇ ਬਕਾਇਆ ਪੇਪਰ ਸਫਲਤਾਪੂਰਵਕ ਪਾਸ ਕਰ ਲਏ ਜਾਣ।

ਪਹਿਲਾਂ ਲਾਗੂ ਪ੍ਰਣਾਲੀ ਅਧੀਨ 50 ਫੀਸਦੀ ਕਰੈਡਿਟ ਨਾ ਬਣਨ ‘ਤੇ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਵਿੱਚ ਪ੍ਰਮੋਸ਼ਨ ਨਹੀਂ ਮਿਲਦੀ ਸੀ, ਜਿਸ ਕਾਰਨ ਕਈ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਰੁਕਾਵਟ ਆਉਂਦੀ ਸੀ ਅਤੇ ਕੁਝ ਮਾਮਲਿਆਂ ਵਿੱਚ ਕੋਰਸ ਛੱਡਣ ਦੀ ਸਥਿਤੀ ਵੀ ਬਣ ਜਾਂਦੀ ਸੀ। ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਲਚਕਦਾਰ ਸਿੱਖਿਆ ਪ੍ਰਣਾਲੀ ਦਾ ਪ੍ਰਬੰਧ ਵੀ ਹੈ, ਜਿਸ ਵਿੱਚ ਦੋ ਸਮੈਸਟਰ ਪੂਰੇ ਕਰਨ ‘ਤੇ ਸਰਟੀਫਿਕੇਟ, ਦੋ ਸਾਲ ਪੂਰੇ ਕਰਨ ‘ਤੇ ਡਿਪਲੋਮਾ ਅਤੇ ਤਿੰਨ ਸਾਲ ਪੂਰੇ ਕਰਨ ‘ਤੇ ਡਿਗਰੀ ਦਿੱਤੀ ਜਾਂਦੀ ਹੈ। ਯੂਨੀਵਰਸਿਟੀ ਦੇ ਇਸ ਨਵੇਂ ਫ਼ੈਸਲੇ ਨੂੰ ਵਿਦਿਆਰਥੀ ਵਰਗ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।

Big Relief In Credit Rules Panjab University s New Decision Brings Relief To Students


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App