ਤੰਗ ਗਲੀਆਂ ਵਿੱਚ ਉੱਚੀਆਂ ਇਮਾਰਤਾਂ ਦਾ ਵਧਦਾ ਜਾਲ: ਸੁਰੱਖਿਆ ਨਿਯਮਾਂ ਦੀ ਉਲੰਘਣਾ ‘ਤੇ ਗੰਭੀਰ ਸਵਾਲ

25/06/2026 | Public Times Bureau | Panjab

ਸ਼ਹਿਰ ਦੇ ਪੁਰਾਣੇ ਵਪਾਰਕ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਤੰਗ ਗਲੀਆਂ ਅੰਦਰ ਬਹੁ-ਮੰਜ਼ਿਲਾ ਹੋਟਲਾਂ ਅਤੇ ਗੈਸਟ ਹਾਊਸਾਂ ਦੀ ਬੇਰੋਕ ਉਸਾਰੀ ਨੇ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੋਸ਼ ਲਗਾਏ ਜਾ ਰਹੇ ਹਨ ਕਿ ਨਗਰ ਨਿਗਮ ਦੇ ਐਮਟੀਪੀ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ 4 ਤੋਂ 8 ਫੁੱਟ ਚੌੜੀਆਂ ਗਲੀਆਂ ਵਿੱਚ ਵੀ ਚਾਰ ਤੋਂ ਛੇ ਮੰਜ਼ਿਲਾ ਵਪਾਰਕ ਇਮਾਰਤਾਂ ਤਿਆਰ ਕਰ ਦਿੱਤੀਆਂ ਗਈਆਂ ਹਨ। ਸਥਾਨਕ ਵਸਨੀਕਾਂ ਦੇ ਅਨੁਸਾਰ ਵਾਲਡ ਸਿਟੀ ਦੇ ਲਾਲਾਂ ਵਾਲੀ ਗਲੀ, ਭਾਟਰੇਯਮ ਗਲੀ, ਨਿੰਮ ਵਾਲੀ ਗਲੀ, ਪੱਕੀ ਗਲੀ, ਗੁਰੂ ਬਾਜ਼ਾਰ, ਚੌਕ ਬਿਜਲੀ, ਚੌਕ ਮੰਨਾ ਸਿੰਘ ਅਤੇ ਹੋਰ ਸੰਘਣੇ ਇਲਾਕਿਆਂ ਵਿੱਚ ਘਰਾਂ ਨੂੰ ਤਬਦੀਲ ਕਰਕੇ ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ ਬਦਲਿਆ ਜਾ ਰਿਹਾ ਹੈ। ਕਈ ਗਲੀਆਂ ਇੰਨੀਆਂ ਤੰਗ ਹਨ ਕਿ ਆਮ ਆਵਾਜਾਈ ਵੀ ਪ੍ਰਭਾਵਿਤ ਰਹਿੰਦੀ ਹੈ।

ਸਥਾਨਕ ਨਿਵਾਸੀ ਸੁਧੀਰ ਮਹਾਜਨ ਨੇ ਕਿਹਾ ਕਿ ਜ਼ਿਆਦਾਤਰ ਉਸਾਰੀ ਮਨਜ਼ੂਰਸ਼ੁਦਾ ਨਕਸ਼ਿਆਂ ਤੋਂ ਵੱਧ ਮੰਜ਼ਿਲਾਂ ਤੱਕ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਰਿਹਾਇਸ਼ੀ ਨਕਸ਼ਿਆਂ ‘ਤੇ ਵਪਾਰਕ ਇਮਾਰਤਾਂ ਖੜ੍ਹੀਆਂ ਕਰਕੇ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਹੋ ਰਹੀ ਹੈ, ਜਿਸ ਨਾਲ ਭਵਿੱਖ ਵਿੱਚ ਵੱਡੇ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਤੰਗ ਗਲੀਆਂ ਵਿੱਚ ਫਾਇਰ ਬ੍ਰਿਗੇਡ ਦੀ ਪਹੁੰਚ ਬਹੁਤ ਮੁਸ਼ਕਲ ਹੈ ਅਤੇ ਜ਼ਿਆਦਾਤਰ ਇਮਾਰਤਾਂ ਵਿੱਚ ਐਮਰਜੈਂਸੀ ਨਿਕਾਸ ਪ੍ਰਬੰਧ ਨਹੀਂ ਹਨ, ਜੋ ਸੁਰੱਖਿਆ ਦੇ ਮਿਆਰਾਂ ਦੀ ਗੰਭੀਰ ਉਲੰਘਣਾ ਹੈ।

ਸਮਾਜਿਕ ਕਾਰਕੁਨ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਸੰਵੇਦਨਸ਼ੀਲ ਇਲਾਕਿਆਂ ਜਿਵੇਂ ਹਾਲ ਬਾਜ਼ਾਰ, ਦਰਬਾਰ ਸਾਹਿਬ ਦੇ ਆਲੇ ਦੁਆਲੇ ਅਤੇ ਗਲਿਆਰੇ ਵਾਲੇ ਖੇਤਰਾਂ ਵਿੱਚ ਵੀ ਬਹੁ-ਮੰਜ਼ਿਲਾ ਹੋਟਲ ਬਣਾਏ ਜਾ ਰਹੇ ਹਨ, ਜਿੱਥੇ ਐਮਰਜੈਂਸੀ ਸੇਵਾਵਾਂ ਦੀ ਪਹੁੰਚ ਸੀਮਿਤ ਹੋ ਸਕਦੀ ਹੈ। ਉਨ੍ਹਾਂ ਨੇ ਫਾਇਰ ਸੇਫ਼ਟੀ ਮਨਜ਼ੂਰੀਆਂ ਅਤੇ ਨਿਗਰਾਨੀ ਪ੍ਰਣਾਲੀ ਦੀ ਕਮਜ਼ੋਰੀ ‘ਤੇ ਚਿੰਤਾ ਜਤਾਈ। ਇਲਾਕਾ ਵਸਨੀਕਾਂ ਦਾ ਕਹਿਣਾ ਹੈ ਕਿ ਐਮਟੀਪੀ ਵਿਭਾਗ ਅਤੇ ਸੰਬੰਧਤ ਅਧਿਕਾਰੀਆਂ ਦੀ ਕਾਰਵਾਈ ਨਾ ਹੋਣ ਕਾਰਨ ਗੈਰ-ਕਾਨੂੰਨੀ ਉਸਾਰੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਨਾਲ ਪੁਰਾਣੇ ਸ਼ਹਿਰ ਵਿੱਚ ਸੁਰੱਖਿਆ ਸੰਕਟ ਹੋਰ ਗੰਭੀਰ ਹੋ ਰਿਹਾ ਹੈ।

Growing Network Of Tall Buildings In Narrow Streets Serious Questions Over Violation Of Safety Norms


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App