ਗੰਗਾ ਦਸਹਿਰੇ ਦੇ ਪਵਿੱਤਰ ਮੌਕੇ ‘ਤੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਬਦਾਯੂੰ ਅਤੇ ਬਰੇਲੀ ਜ਼ਿਲ੍ਹਿਆਂ ਵਿੱਚ ਵਾਪਰੇ ਦਰਦਨਾਕ ਹਾਦਸਿਆਂ ਨੇ ਖੁਸ਼ੀ ਦੇ ਮਾਹੌਲ ਨੂੰ ਮਾਤਮ ਵਿੱਚ ਬਦਲ ਦਿੱਤਾ। ਗੰਗਾ ਅਤੇ ਬਹਗੁਲ ਨਦੀ ਵਿੱਚ ਇਸ਼ਨਾਨ ਕਰਨ ਦੌਰਾਨ 31 ਸ਼ਰਧਾਲੂ ਡੂੰਘੇ ਪਾਣੀ ਵਿੱਚ ਫਸ ਗਏ। ਗੋਤਾਖੋਰਾਂ ਦੀ ਤੁਰੰਤ ਕਾਰਵਾਈ ਨਾਲ ਕਈਆਂ ਦੀ ਜਾਨ ਬਚਾ ਲਈ ਗਈ, ਪਰ ਸੱਤ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਨਾਬਾਲਗ ਕੁੜੀ ਅਜੇ ਵੀ ਲਾਪਤਾ ਹੈ। ਬਦਾਯੂੰ ਦੇ ਕਚਲਾ ਘਾਟ ‘ਤੇ ਹਜ਼ਾਰਾਂ ਸ਼ਰਧਾਲੂ ਸਵੇਰੇ ਤੋਂ ਹੀ ਗੰਗਾ ਇਸ਼ਨਾਨ ਲਈ ਇਕੱਠੇ ਹੋਏ ਹੋਏ ਸਨ। ਜ਼ਿਲ੍ਹਾ ਮੈਜਿਸਟ੍ਰੇਟ ਅਵਿਨਾਸ਼ ਰਾਏ ਅਤੇ ਸੀਨੀਅਰ ਪੁਲਿਸ ਅਧਿਕਾਰੀ ਅੰਕਿਤਾ ਸ਼ਰਮਾ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਡੂੰਘੇ ਪਾਣੀ ਵਿੱਚ ਨਾ ਜਾਣ ਦੀ ਅਪੀਲ ਕੀਤੀ, ਪਰ ਚੇਤਾਵਨੀਆਂ ਦੇ ਬਾਵਜੂਦ ਕਈ ਲੋਕ ਗੰਗਾ ਦੇ ਤੇਜ਼ ਧਾਰ ਵਾਲੇ ਹਿੱਸਿਆਂ ਵਿੱਚ ਉਤਰਦੇ ਰਹੇ। ਸਵੇਰੇ ਕਰੀਬ ਅੱਠ ਵਜੇ ਹਾਥਰਸ ਦੇ ਕਨੌ ਪਿੰਡ ਦਾ ਰਹਿਣ ਵਾਲਾ ਓਮਵੀਰ ਆਪਣੇ ਪੁੱਤਰ ਨੀਲੇਸ਼ ਅਤੇ ਹੋਰ ਰਿਸ਼ਤੇਦਾਰਾਂ ਨਾਲ ਕਚਲਾ ਘਾਟ ਪਹੁੰਚਿਆ। ਮੁੱਖ ਘਾਟ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਇਕਾਂਤ ਥਾਂ ‘ਤੇ ਇਸ਼ਨਾਨ ਕਰਦੇ ਸਮੇਂ ਨੀਲੇਸ਼, ਵਿਕਾਸ, ਚਾਰ ਸਾਲਾ ਕ੍ਰਿਸ਼ਨਾ, ਨੀਲੇਸ਼ ਦੀ ਮਾਸੀ ਸ਼ਾਲਿਨੀ, ਦਸ ਸਾਲਾ ਸ਼ਿਖਾ ਅਤੇ ਰਿਸ਼ਤੇਦਾਰ ਰੋਹਿਤ ਅਚਾਨਕ ਡੂੰਘੇ ਪਾਣੀ ਵਿੱਚ ਫਸ ਗਏ।
ਮੌਕੇ ‘ਤੇ ਮੌਜੂਦ ਕਿਸ਼ਤੀ ਚਾਲਕਾਂ ਅਤੇ ਗੋਤਾਖੋਰਾਂ ਸਰਵਨ, ਜਾਬੀਰ, ਅਨਿਲ, ਨਜ਼ੀਰ ਅਤੇ ਸੱਦਾਮ ਨੇ ਬਿਨਾ ਦੇਰੀ ਗੰਗਾ ਵਿੱਚ ਛਾਲ ਮਾਰ ਕੇ ਬਚਾਅ ਅਭਿਆਨ ਸ਼ੁਰੂ ਕੀਤਾ। ਉਨ੍ਹਾਂ ਨੇ ਵਿਕਾਸ, ਕ੍ਰਿਸ਼ਨਾ ਅਤੇ ਸ਼ਾਲਿਨੀ ਨੂੰ ਸੁਰੱਖਿਅਤ ਬਚਾ ਲਿਆ, ਪਰ ਨੀਲੇਸ਼ ਅਤੇ ਰੋਹਿਤ ਦੀਆਂ ਲਾਸ਼ਾਂ ਸ਼ਾਮ ਵੇਲੇ ਬਰਾਮਦ ਹੋਈਆਂ। ਦਸ ਸਾਲਾ ਸ਼ਿਖਾ ਦੇਰ ਰਾਤ ਤੱਕ ਲਾਪਤਾ ਰਹੀ ਅਤੇ ਉਸਦੀ ਭਾਲ ਜਾਰੀ ਰਹੀ। ਇਸੇ ਦੌਰਾਨ ਸਿਰਸਾ ਡਬਰਾਈ ਪਿੰਡ ਦੇ ਰਾਜਕੁਮਾਰ ਅਤੇ ਸੂਰਜ ਵੀ ਡੂੰਘੇ ਪਾਣੀ ਵਿੱਚ ਫਸ ਗਏ। ਗੋਤਾਖੋਰ ਅਨਿਲ ਅਤੇ ਫਜ਼ਲੇ ਨੇ ਸੂਰਜ ਨੂੰ ਸੁਰੱਖਿਅਤ ਬਚਾ ਲਿਆ, ਪਰ ਰਾਜਕੁਮਾਰ ਦੀ ਜਾਨ ਨਹੀਂ ਬਚ ਸਕੀ। ਮੈਨਪੁਰੀ ਦੇ ਹੁਸੈਨਪੁਰ ਪਿੰਡ ਦਾ ਪਿੰਟੂ ਅਟੀਨਾ ਘਾਟ ‘ਤੇ ਨਹਾਉਂਦੇ ਸਮੇਂ ਡੁੱਬ ਗਿਆ। ਉਸਦੇ ਭਰਾ ਅਜੈ ਦੀਆਂ ਚੀਕਾਂ ਸੁਣ ਕੇ ਪੁਲਿਸ ਅਤੇ ਗੋਤਾਖੋਰ ਮੌਕੇ ‘ਤੇ ਪਹੁੰਚੇ, ਪਰ ਕੁਝ ਸਮੇਂ ਬਾਅਦ ਪਿੰਟੂ ਦੀ ਲਾਸ਼ ਹੀ ਬਰਾਮਦ ਹੋ ਸਕੀ।
ਦੁਪਹਿਰ ਤਿੰਨ ਵਜੇ ਫਰੂਖਾਬਾਦ ਦੇ ਨਿਊਨੈਹਰਾ ਪਿੰਡ ਦਾ ਅਨੁਪਮ ਆਪਣੇ ਮਾਮੇ ਜਤਿੰਦਰ ਨਾਲ ਗੰਗਾ ਵਿੱਚ ਨਹਾ ਰਿਹਾ ਸੀ। ਦੋਵਾਂ ਨੇ ਤੈਰ ਕੇ ਦੂਜੇ ਕਿਨਾਰੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਅਨੁਪਮ ਇੱਕ ਭੰਵਰ ਵਿੱਚ ਫਸ ਗਿਆ ਅਤੇ ਪਾਣੀ ਦੀਆਂ ਤੇਜ਼ ਲਹਿਰਾਂ ਉਸਨੂੰ ਆਪਣੇ ਨਾਲ ਲੈ ਗਈਆਂ। ਬਰੇਲੀ ਦੇ ਗੁਲਾਬਨਗਰ ਪਿੰਡ ਵਿੱਚ ਬਹਗੁਲ ਨਦੀ ‘ਚ ਵੀ ਹਾਦਸਾ ਵਾਪਰਿਆ। ਫਰੀਦਪੁਰ ਦਾ 14 ਸਾਲਾ ਆਦਿਤਿਆ ਠਾਕੁਰ ਡੁੱਬਣ ਲੱਗ ਪਿਆ। ਉਸਨੂੰ ਬਚਾਉਣ ਲਈ ਬਦਾਯੂੰ ਦੇ ਬਿਨਵਰ ਪਿੰਡ ਦਾ ਅਭਿਸ਼ੇਕ ਨਦੀ ਵਿੱਚ ਕੁੱਦ ਪਿਆ, ਪਰ ਦੋਵੇਂ ਡੂੰਘੇ ਪਾਣੀ ਵਿੱਚ ਫਸ ਗਏ। ਲਗਭਗ ਡੇਢ ਘੰਟੇ ਦੀ ਮੁਸ਼ਕਲ ਭਾਲ ਮਗਰੋਂ ਦੋਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
The Rising Waters Of The Ganges Claimed Seven Lives One Girl Is Still Missing
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)