ਇੱਜ਼ਤ ਦੇ ਨਾਂ ’ਤੇ ਖੂਨੀ ਸਾਜ਼ਿਸ਼, ਭੈਣ ਦੇ ਪ੍ਰੇਮੀ ਨੂੰ ਘੇਰ ਕੇ ਮਾਰਿਆ; ਹਾਦਸੇ ਦਾ ਰੂਪ ਦੇਣ ਲਈ ਨਹਿਰ ਕੋਲ ਸੁੱਟੀ ਲਾਸ਼

17/05/2026 | Public Times Bureau | Panjab

ਖੰਨਾ ਦੇ ਮਲੌਦ ਖੇਤਰ ਵਿੱਚ ਇੱਜ਼ਤ ਦੇ ਨਾਂ ’ਤੇ ਕੀਤੇ ਗਏ ਕਤਲ ਦਾ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਘੁੰਗਰਾਣਾ ਦੇ ਰਹਿਣ ਵਾਲੇ 35 ਸਾਲਾ ਓਂਕਾਰ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਲਾਸ਼ ਨਹਿਰ ਪੁਲ ਕੋਲ ਸੁੱਟ ਦਿੱਤੀ ਗਈ, ਤਾਂ ਜੋ ਇਸਨੂੰ ਸੜਕ ਹਾਦਸਾ ਦਰਸਾਇਆ ਜਾ ਸਕੇ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਕੁਝ ਹੀ ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾ ਲਈ ਅਤੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਚਾਰ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਪੁਲਿਸ ਨੂੰ 15 ਮਈ ਨੂੰ ਪਿੰਡ ਨਾਨਕਪੁਰ ਜਗੇੜਾ ਨੇੜੇ ਨਹਿਰ ਪੁਲ ਕੋਲ ਇਕ ਨੌਜਵਾਨ ਦੀ ਲਾਸ਼ ਮਿਲੀ ਸੀ। ਮੌਕੇ ’ਤੇ ਇਕ ਸਕੂਟਰ ਵੀ ਖੜ੍ਹਾ ਮਿਲਿਆ, ਜਿਸ ਕਾਰਨ ਪਹਿਲਾਂ ਮਾਮਲਾ ਹਾਦਸੇ ਵਾਂਗ ਲੱਗ ਰਿਹਾ ਸੀ। ਪਰ ਜਾਂਚ ਦੌਰਾਨ ਕਈ ਸ਼ੱਕੀ ਹਾਲਾਤ ਸਾਹਮਣੇ ਆਉਣ ’ਤੇ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਖੰਗਾਲਣਾ ਸ਼ੁਰੂ ਕੀਤਾ।

ਜਾਂਚ ਵਿੱਚ ਖੁਲਾਸਾ ਹੋਇਆ ਕਿ ਮ੍ਰਿਤਕ ਓਂਕਾਰ ਸਿੰਘ ਦੇ ਆਪਣੇ ਹੀ ਪਿੰਡ ਦੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ। 14 ਅਤੇ 15 ਮਈ ਦੀ ਦਰਮਿਆਨੀ ਰਾਤ ਓਂਕਾਰ ਉਸ ਲੜਕੀ ਨੂੰ ਆਪਣੇ ਨਾਲ ਲੈ ਕੇ ਨਾਨਕਪੁਰ ਜਗੇੜਾ ਵੱਲ ਜਾ ਰਿਹਾ ਸੀ। ਇਸ ਦੌਰਾਨ ਲੜਕੀ ਦੇ ਭਰਾ ਗੁਰਪ੍ਰੀਤ ਸਿੰਘ ਨੂੰ ਇਸਦੀ ਜਾਣਕਾਰੀ ਮਿਲ ਗਈ। ਉਸਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਦੋਵਾਂ ਦਾ ਪਿੱਛਾ ਕੀਤਾ ਅਤੇ ਰਸਤੇ ਵਿੱਚ ਓਂਕਾਰ ਨੂੰ ਘੇਰ ਲਿਆ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਓਂਕਾਰ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਨਹਿਰ ਨੇੜੇ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਕੋਲ ਸਕੂਟਰ ਖੜ੍ਹਾ ਕਰਕੇ ਇਸਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮਾਮਲੇ ਵਿੱਚ ਸ਼ਾਮਲ ਹੋਰ ਚਾਰ ਮੁਲਜ਼ਮ ਅਜੇ ਫਰਾਰ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ ਨੇ ਇਕ ਵਾਰ ਫਿਰ ਸਮਾਜ ਵਿੱਚ ਇੱਜ਼ਤ ਦੇ ਨਾਂ ’ਤੇ ਹੋ ਰਹੀਆਂ ਹਿੰਸਕ ਘਟਨਾਵਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Bloody Conspiracy In The Name Of Honor Sister s Lover Surrounded And Killed Body Thrown Near The Canal To Make It Look Like An Accident


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App