"12ਵੀਂ ਨਤੀਜੇ ‘ ਲਈ ਸੀਬੀਐੱਸਈ ਨੇ ਰੀ-ਇਵੈਲੂਏਸ਼ਨ ਅਤੇ ਸਕ੍ਰੂਟਨੀ ਤਾਰੀਖਾਂ ਜਾਰੀ ਕੀਤੀਆਂ"

17/05/2026 | Public Times Bureau | Panjab

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ 12ਵੀਂ ਜਮਾਤ ਦਾ ਨਤੀਜਾ 2026 ਜਾਰੀ ਕਰ ਦਿੱਤਾ ਗਿਆ ਹੈ। ਇਸ ਸਾਲ ਵਿਦਿਆਰਥੀਆਂ ਦਾ ਓਵਰਆਲ ਪਾਸਿੰਗ ਪ੍ਰਤੀਸ਼ਤ 85.20% ਰਿਹਾ। ਕੁੱਲ 17,80,365 ਰਜਿਸਟਰਡ ਵਿਦਿਆਰਥੀਆਂ ਵਿੱਚੋਂ 15,07,109 ਵਿਦਿਆਰਥੀਆਂ ਨੇ ਪਾਸ ਹੋਏ ਹਨ, ਜਦਕਿ 1,63,800 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਇਸ ਸਾਲ ਪ੍ਰੀਖਿਆ ਵਿੱਚ 94,028 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ ਹਨ, ਜਦਕਿ 17,113 ਵਿਦਿਆਰਥੀਆਂ ਨੇ 95% ਤੋਂ ਉੱਚੇ ਅੰਕ ਪ੍ਰਾਪਤ ਕੀਤੇ ਹਨ। ਸੀਬੀਐੱਸਈ ਨੇ ਹੁਣ 12ਵੀਂ ਦੀਆਂ ਕਾਪੀਆਂ ਦੇ ਮੁੜ-ਮੁਲਾਂਕਣ (ਰੀ-ਇਵੈਲੂਏਸ਼ਨ) ਅਤੇ ਸਕ੍ਰੂਟਨੀ ਲਈ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਜਿਹੜੇ ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪ੍ਰੀਖਿਆ ਦੀ ਕਾਪੀ ਸਹੀ ਤਰੀਕੇ ਨਾਲ ਜਾਂਚੀ ਨਹੀਂ ਗਈ ਜਾਂ ਅੰਕਾਂ ਦੀ ਗਿਣਤੀ ਵਿੱਚ ਗੜਬੜ ਹੈ, ਉਹ ਆਨਲਾਈਨ ਅਰਜ਼ੀ ਦੇ ਕੇ ਆਪਣੀ ਸਕੈਨ ਕੀਤੀ ਕਾਪੀ ਪ੍ਰਾਪਤ ਕਰ ਸਕਦੇ ਹਨ।
ਮੁੜ-ਮੁਲਾਂਕਣ ਦੀ ਪ੍ਰਕਿਰਿਆ ਦੇ ਮੁੱਖ ਤਾਰੀਖਾਂ ਇਸ ਪ੍ਰਕਾਰ ਹਨ:
19 ਤੋਂ 22 ਮਈ 2026: ਵਿਦਿਆਰਥੀ 700 ਰੁਪਏ ਪ੍ਰਤੀ ਪ੍ਰਸ਼ਨ ਦੀ ਫੀਸ ਭਰ ਕੇ ਆਨਲਾਈਨ ਅਰਜ਼ੀ ਦੇ ਸਕਣਗੇ। ਫਾਰਮ ਭਰਨ ਤੋਂ ਬਾਅਦ ਉਹਨਾਂ ਦੀ ਕਾਪੀ ਉਨ੍ਹਾਂ ਦੇ ਲੌਗਇਨ ਡੈਸ਼ਬੋਰਡ 'ਤੇ ਉਪਲਬਧ ਕਰਵਾ ਦਿੱਤੀ ਜਾਵੇਗੀ।26 ਤੋਂ 29 ਮਈ 2026: ਆਪਣੀ ਕਾਪੀ ਚੈੱਕ ਕਰਨ ਤੋਂ ਬਾਅਦ ਜੇਕਰ ਕਿਸੇ ਵਿਦਿਆਰਥੀ ਨੂੰ ਅੰਕਾਂ ਜਾਂ ਨਿਰਣਾ ਵਿੱਚ ਗੜਬੜ ਲੱਗੇ, ਤਾਂ ਉਹ 500 ਰੁਪਏ ਪ੍ਰਤੀ ਵਿਸ਼ੇ ਦੇ ਅਨੁਸਾਰ ਦੁਬਾਰਾ ਅਰਜ਼ੀ ਦੇ ਸਕਣਗੇ। ਇਸ ਤੋਂ ਬਾਅਦ ਬੋਰਡ ਦੁਆਰਾ ਗੜਬੜ ਨੂੰ ਠੀਕ ਕੀਤਾ ਜਾਵੇਗਾ ਅਤੇ ਟੋਟਲ ਅੰਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ।
ਰੀ-ਚੈਕਿੰਗ ਮੁਕੰਮਲ ਹੋਣ ਤੋਂ ਬਾਅਦ, ਬੋਰਡ ਫਾਈਨਲ ਮਾਰਕਸ਼ੀਟ ਜਾਰੀ ਕਰੇਗਾ। ਨਵੀਂ ਮਾਰਕਸ਼ੀਟ ਪ੍ਰਾਪਤ ਕਰਨ ਲਈ, ਵਿਦਿਆਰਥੀਆਂ ਨੂੰ ਪਹਿਲਾਂ ਮਿਲੀ ਮਾਰਕਸ਼ੀਟ ਬੋਰਡ ਕੋਲ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ।
ਕੰਪਾਰਟਮੈਂਟ ਪ੍ਰੀਖਿਆ ਲਈ ਅਰਜ਼ੀ ਦੀ ਪ੍ਰਕਿਰਿਆ 2 ਜੂਨ 2026 ਤੋਂ ਸ਼ੁਰੂ ਹੋਵੇਗੀ। ਵਿਦਿਆਰਥੀ ਇਸ ਤਾਰੀਖ ਤੋਂ ਆਨਲਾਈਨ ਅਰਜ਼ੀ ਦੇ ਕੇ ਦੁਬਾਰਾ ਪ੍ਰੀਖਿਆ ਦੇ ਸਕਣਗੇ। ਕੰਪਾਰਟਮੈਂਟ ਪ੍ਰੀਖਿਆ 15 ਜੁਲਾਈ 2026 ਨੂੰ ਆਯੋਜਿਤ ਕੀਤੀ ਜਾਵੇਗੀ, ਜਿਸ ਨਾਲ ਉਹ ਆਪਣੇ ਸਾਲ ਖ਼ਰਾਬ ਹੋਣ ਤੋਂ ਬਚ ਸਕਣਗੇ। ਇਸ ਪ੍ਰਕਿਰਿਆ ਨਾਲ ਵਿਦਿਆਰਥੀਆਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਅੰਕਾਂ ਦੀ ਪੜਤਾਲ ਕਰਨ ਅਤੇ ਜੇਕਰ ਲੋੜ ਹੋਵੇ ਤਾਂ ਸੁਧਾਰ ਕਰਨ ਦਾ ਮੌਕਾ ਮਿਲੇਗਾ।

cbse Releases Re evaluation And Scrutiny Dates For 12th Results


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App