ਨੌਵੀਂ ਤੋਂ ਭਾਸ਼ਾਵਾਂ ਦਾ ਨਵਾਂ ਨਿਯਮ ਲਾਗੂ, ਦੋ ਭਾਰਤੀ ਭਾਸ਼ਾਵਾਂ ਬਿਨਾਂ ਨਹੀਂ ਚੱਲੇਗਾ ਕੰਮ

17/05/2026 | Public Times Bureau | Panjab

ਕੇਂਦਰੀ ਮਾਧਿਮਿਕ ਸਿੱਖਿਆ ਬੋਰਡ ਨੇ ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਇਕ ਵੱਡਾ ਬਦਲਾਅ ਕਰਦਿਆਂ ਨੌਵੀਂ ਅਤੇ ਦਸਵੀਂ ਜਮਾਤ ਲਈ ਭਾਸ਼ਾ ਅਧਿਐਨ ਦਾ ਨਵਾਂ ਢਾਂਚਾ ਲਾਗੂ ਕਰਨ ਦਾ ਐਲਾਨ ਕੀਤਾ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਰਾਸ਼ਟਰੀ ਕੋਰਸ ਰੂਪਰੇਖਾ 2023 ਦੇ ਤਹਿਤ ਹੁਣ ਵਿਦਿਆਰਥੀਆਂ ਲਈ ਨੌਵੀਂ ਜਮਾਤ ਤੋਂ ਤਿੰਨ ਭਾਸ਼ਾਵਾਂ ਪੜ੍ਹਨਾ ਲਾਜ਼ਮੀ ਹੋਵੇਗਾ। ਬੋਰਡ ਦੇ ਨਵੇਂ ਫ਼ੈਸਲੇ ਅਨੁਸਾਰ ਇਕ ਜੁਲਾਈ 2026 ਤੋਂ ਨੌਵੀਂ ਜਮਾਤ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾਵਾਂ ਦਾ ਅਧਿਐਨ ਕਰਨਾ ਪਵੇਗਾ। ਇਨ੍ਹਾਂ ਵਿੱਚ ਘੱਟੋ-ਘੱਟ ਦੋ ਭਾਸ਼ਾਵਾਂ ਭਾਰਤੀ ਮੂਲ ਦੀਆਂ ਹੋਣੀਆਂ ਜ਼ਰੂਰੀ ਹਨ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਵਿਦਿਆਰਥੀ ਵਿਦੇਸ਼ੀ ਭਾਸ਼ਾ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਉਸਨੂੰ ਤੀਜੀ ਭਾਸ਼ਾ ਵਜੋਂ ਉਦੋਂ ਹੀ ਚੁਣ ਸਕੇਗਾ ਜਦੋਂ ਬਾਕੀ ਦੋ ਭਾਸ਼ਾਵਾਂ ਭਾਰਤੀ ਹੋਣ। ਨਹੀਂ ਤਾਂ ਵਿਦੇਸ਼ੀ ਭਾਸ਼ਾ ਨੂੰ ਵਾਧੂ ਚੌਥੇ ਵਿਸ਼ੇ ਵਜੋਂ ਪੜ੍ਹਨਾ ਪਵੇਗਾ।

ਇਹ ਨਵੀਂ ਵਿਵਸਥਾ 2026-27 ਸੈਸ਼ਨ ਤੋਂ ਲਾਗੂ ਕੀਤੀ ਜਾਵੇਗੀ। ਬੋਰਡ ਦਾ ਕਹਿਣਾ ਹੈ ਕਿ ਇਹ ਬਦਲਾਅ ਨਵੇਂ ਰਾਸ਼ਟਰੀ ਸਿੱਖਿਆ ਢਾਂਚੇ ਅਨੁਸਾਰ ਵਿਦਿਆਰਥੀਆਂ ਵਿੱਚ ਭਾਰਤੀ ਭਾਸ਼ਾਵਾਂ ਪ੍ਰਤੀ ਸਮਝ ਅਤੇ ਰੁਚੀ ਵਧਾਉਣ ਲਈ ਕੀਤਾ ਜਾ ਰਿਹਾ ਹੈ। ਸੀਬੀਐੱਸਈ ਨੇ ਇਹ ਵੀ ਦੱਸਿਆ ਕਿ ਨੌਵੀਂ ਜਮਾਤ ਲਈ ਤੀਜੀ ਭਾਸ਼ਾ ਦੀਆਂ ਨਵੀਆਂ ਪਾਠ-ਪੁਸਤਕਾਂ ਹਾਲੇ ਤਿਆਰ ਨਹੀਂ ਹਨ। ਇਸ ਕਾਰਨ 2026-27 ਲਈ ਛੇਵੀਂ ਜਮਾਤ ਦੀਆਂ ਤੀਜੀ ਭਾਸ਼ਾ ਵਾਲੀਆਂ ਕਿਤਾਬਾਂ ਦੀ ਵਰਤੋਂ ਕੀਤੀ ਜਾਵੇਗੀ। ਨਾਲ ਹੀ ਸਕੂਲਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਸਥਾਨਕ ਸਾਹਿਤ, ਲੋਕ ਕਹਾਣੀਆਂ, ਕਵਿਤਾਵਾਂ ਅਤੇ ਹੋਰ ਸਿੱਖਿਆਕ ਸਮੱਗਰੀ ਨੂੰ ਵੀ ਪਾਠਕ੍ਰਮ ਨਾਲ ਜੋੜ ਸਕਣ। ਬੋਰਡ ਵੱਲੋਂ ਕਿਹਾ ਗਿਆ ਹੈ ਕਿ ਇਸ ਸੰਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ 15 ਜੂਨ 2026 ਤੱਕ ਜਾਰੀ ਕਰ ਦਿੱਤੇ ਜਾਣਗੇ। ਗੌਰਤਲਬ ਹੈ ਕਿ ਹੁਣ ਤੱਕ ਨੌਵੀਂ ਜਮਾਤ ਵਿੱਚ ਤਿੰਨ ਭਾਸ਼ਾਵਾਂ ਦੀ ਨੀਤੀ ਲਾਜ਼ਮੀ ਨਹੀਂ ਸੀ, ਪਰ ਨਵੀਂ ਸਿੱਖਿਆ ਨੀਤੀ ਤਹਿਤ ਇਸਨੂੰ ਹੁਣ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

New Language Rules To Be Implemented From 9th Standard Work Will Not Be Possible Without Two Indian Languages


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App