ਰਾਘਵ ਚੱਢਾ ਨੇ ਰਾਸ਼ਟਰਪਤੀ ਨਾਲ ਇੱਕ ਮਹੱਤਵਪੂਰਨ ਮੁਲਾਕਾਤ ਕੀਤੀ। ਮੁਲਾਕਾਤ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਚੱਢਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਅਤੇ ਸਰਕਾਰ ਉਨ੍ਹਾਂ ਦੇ ਖਿਲਾਫ ਸਿਆਸੀ ਰਣਨੀਤੀ ਚਲਾ ਰਹੀ ਹੈ ਅਤੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਚੱਢਾ ਨੇ ਦੱਸਿਆ ਕਿ ਘਰਾਂ ਦੇ ਬਾਹਰ 'ਗੱਦਾਰ' ਲਿਖ ਕੇ ਉਨ੍ਹਾਂ ਅਤੇ ਹੋਰ ਬਾਗੀ ਮੈਂਬਰਾਂ ਨੂੰ ਮਾਨਸਿਕ ਤੌਰ 'ਤੇ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਿਰਫ ਉਨ੍ਹਾਂ ਉੱਤੇ ਹੀ ਨਹੀਂ, ਸਗੋਂ ਪਰਿਵਾਰਾਂ ਉੱਤੇ ਵੀ ਕੀਤੀਆਂ ਜਾ ਰਹੀਆਂ ਹਨ, ਜੋ ਕਿ ਕਿਸੇ ਵੀ ਲੋਕਤੰਤਰ ਲਈ ਸ਼ਰਮਨਾਕ ਹੈ।
ਚੱਢਾ ਨੇ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜਦੋਂ ਤੱਕ ਉਹ ਸਰਕਾਰ ਦੇ ਨਾਲ ਸਨ, ਸਭ ਕੁਝ ਠੀਕ ਸੀ। ਪਰ ਜਿਵੇਂ ਹੀ ਉਹਨਾਂ ਨੇ ਸਹੀ ਮੁੱਦਿਆਂ 'ਤੇ ਆਵਾਜ਼ ਉਠਾਈ ਅਤੇ ਬਾਗੀ ਰਵੱਈਆ ਧਾਰਨ ਕੀਤਾ, ਤਦੋਂ ਤੋਂ ਉਨ੍ਹਾਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੱਢਾ ਨੇ ਖਦਸ਼ਾ ਪ੍ਰਗਟਾਇਆ ਕਿ ਅਗਲਾ ਨਿਸ਼ਾਨਾ ਹੁਣ ਉਹ ਖੁਦ ਹਨ ਅਤੇ ਉਨ੍ਹਾਂ ਵਿਰੁੱਧ ਵੱਡੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਨੇ ਸਰਕਾਰੀ ਮਸ਼ੀਨਰੀ ਦੇ ਗਲਤ ਇਸਤੇਮਾਲ ਦਾ ਵੀ ਇਲਜ਼ਾਮ ਲਾਇਆ। ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਧਮਕਾਉਂਦੀ ਹੈ ਅਤੇ ਗੱਲ ਨਾ ਮੰਨਣ ’ਤੇ ਟਰਾਂਸਫਰ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਹਾਲਾਂਕਿ ਚੱਢਾ ਨੇ ਸ਼ਾਂਤੀ ਅਤੇ ਧਿਰਜ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਡਰੋ ਨਹੀਂ, ਹਾਲਾਤਾਂ ਦਾ ਸਾਹਮਣਾ ਧੈਰਜ ਨਾਲ ਕਰੋ।
ਦੂਜੇ ਪਾਸੇ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਸ਼ਟਰਪਤੀ ਨਾਲ ਹੋਈ ਇਸ ਮੁਲਾਕਾਤ ਬਾਰੇ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਮੁਲਾਕਾਤਾਂ ਰਾਹੀਂ ਰਾਜਨੀਤਿਕ ਸੰਦੇਸ਼ ਦੇਣ ਦੀ ਕੋਸ਼ਿਸ਼ ਮਹਜ ਭਰਮ ਹੈ। ਵੜਿੰਗ ਨੇ ਸਾਫ਼ ਕੀਤਾ ਕਿ ਕਾਂਗਰਸ ਦੇ ਕਿਸੇ ਵੀ ਵਿਧਾਇਕ ਦਾ ਕਿਸੇ ਵਿਅਕਤੀ ਨਾਲ ਕੋਈ ਸੰਪਰਕ ਨਹੀਂ ਹੈ ਅਤੇ ਫੈਲਾਏ ਜਾ ਰਹੇ ਦਾਵੇ ਬੇਅਸਾਸ਼ ਹਨ। ਉਨ੍ਹਾਂ ਨੇ ਉਜਾਗਰ ਕੀਤਾ ਕਿ ਰਾਸ਼ਟਰਪਤੀ ਦਾ ਅਹੁਦਾ ਸੰਵਿਧਾਨਕ ਪਦ ਹੈ ਅਤੇ ਇਸ ਦੀ ਗਰਿਮਾ ਬਣਾਈ ਰੱਖਣਾ ਹਰ ਪਾਰਟੀ ਦੀ ਜ਼ਿੰਮੇਵਾਰੀ ਹੈ। ਕਿਸੇ ਵੀ ਮੁਲਾਕਾਤ ਨੂੰ ਸਿਆਸੀ ਸਮਰਥਨ ਵਜੋਂ ਪੇਸ਼ ਕਰਨਾ ਗਲਤ ਹੈ ਅਤੇ ਇਹ ਸਿਹਤਮੰਦ ਰਾਜਨੀਤਿਕ ਪ੍ਰਕਿਰਿਆਵਾਂ ਦੇ ਖ਼ਿਲਾਫ ਹੈ।
ਰਾਜ ਸਭਾ ਨਾਮਜ਼ਦਗੀ ਮੁੱਦੇ 'ਤੇ ਗੱਲ ਕਰਦਿਆਂ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਨੁਮਾਇੰਦਗੀ ਲਈ ਸਥਾਨਕ ਚਿਹਰਿਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ। ਸਾਲਾਂ ਤੋਂ ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਦੀ ਅਣਦੇਖੀ ਕਰਨ ਨਾਲ ਗਲਤ ਸੰਦੇਸ਼ ਜਾਂਦਾ ਹੈ। ਉਨ੍ਹਾਂ ਨੇ ਜੋੜਿਆ ਕਿ ਪੇਸ਼ੇਵਰ ਪਿਛੋਕੜ ਮਹੱਤਵਪੂਰਨ ਹੈ, ਪਰ ਲੋਕਾਂ ਦੀ ਸੱਚੀ ਨੁਮਾਇੰਦਗੀ ਉਸ ਵਿਅਕਤੀ ਨੂੰ ਕਰਨੀ ਚਾਹੀਦੀ ਹੈ ਜੋ ਸੂਬੇ ਦੇ ਮੁੱਦਿਆਂ ਨਾਲ ਸਿੱਧਾ ਜੁੜਿਆ ਹੋਵੇ। ਰਾਸ਼ਟਰਪਤੀ ਨਾਲ ਇਹ ਮੁਲਾਕਾਤ ਪੰਜਾਬ ਅਤੇ ਦਿੱਲੀ ਦੀ ਸਿਆਸਤ ਵਿੱਚ ਇੱਕ ਵੱਡੇ ਧਮਾਕੇ ਵਜੋਂ ਦੇਖੀ ਜਾ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਆਮ ਲੋਕ ਅਤੇ ਪਾਰਟੀ ਰਾਘਵ ਚੱਢਾ ਦੇ ਇਲਜ਼ਾਮਾਂ ਅਤੇ ਤਿੱਖੇ ਬਿਆਨਾਂ ਦਾ ਕਿਵੇਂ ਜਵਾਬ ਦਿੰਦੇ ਹਨ।
raghav Chadha Raised Serious Allegations In Meeting With President Accused Party And Government Of Mental Pressure
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)