ਕੈਨੇਡਾ ਸਰਕਾਰ ਵੱਲੋਂ ਨਵੇਂ ਇਮੀਗ੍ਰੇਸ਼ਨ ਨਿਯਮ ਲਾਗੂ ਕਰਨ ਦੇ ਬਾਵਜੂਦ, ਉੱਥੇ ਜਾਣ ਵਾਲੇ ਪੰਜਾਬੀਆਂ ਲਈ ਖ਼ਾਸ ਰਾਹਤ ਦਿੱਤੀ ਗਈ ਹੈ। ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਵਿਦਿਆਰਥੀ ਜੇ ਆਪਣੇ ਲੀਗਲ ਸਟੇਟਸ ਨੂੰ ਖ਼ਤਮ ਹੋਣ ਦੇ ਬਾਵਜੂਦ ਵੀ ਦੇਸ਼ ਛੱਡਣ ਦੀ ਜ਼ਰੂਰਤ ਨਹੀਂ ਹੋਵੇਗੀ। ਨਵੀਂ ਵਿਵਸਥਾ ਅਨੁਸਾਰ, ਜੇ ਕਿਸੇ ਵਿਦਿਆਰਥੀ ਦਾ ਸਟੇਟਸ ਖ਼ਤਮ ਹੋ ਗਿਆ ਹੈ, ਉਹ ਕੈਨੇਡਾ ਵਿੱਚ ਰਹਿ ਕੇ ਵਿਜਟਰ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ। ਇਸ ਮਿਆਦ ਵਿੱਚ ਉਹ ਐੱਲਐੱਮਆਈ, ਸਟੱਡੀ ਵੀਜ਼ਾ ਜਾਂ ਪੀਆਰ ਵਿਚ ਸਟੇਟਸ ਬਦਲ ਸਕਦੇ ਹਨ। ਇਹ ਕਾਰਵਾਈ ਕੈਨੇਡਾ ਦੀ ਅਧਿਕਾਰਕ ਵੈੱਬਸਾਈਟ ’ਤੇ ਬਿਨੈ ਕਰਕੇ ਕੀਤੀ ਜਾ ਸਕਦੀ ਹੈ।
ਇਸ ਨਵੇਂ ਨਿਯਮ ਨਾਲ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਸਟੱਡੀ ਵੀਜ਼ਾ ਵਿਦਿਆਰਥੀਆਂ ਨੂੰ ਵਿਸ਼ੇਸ਼ ਰਾਹਤ ਮਿਲੀ ਹੈ। ਹਰ ਸਾਲ ਲਗਭਗ ਡੇਢ ਲੱਖ ਪੰਜਾਬੀ ਵਿਦਿਆਰਥੀ ਕੈਨੇਡਾ ਪੜ੍ਹਾਈ ਲਈ ਜਾਂਦੇ ਹਨ, ਜਦਕਿ 50 ਤੋਂ 60 ਹਜ਼ਾਰ ਪੰਜਾਬੀ ਵਿਜਟਰ ਵੀਜ਼ੇ ’ਤੇ ਉੱਥੇ ਪਹੁੰਚਦੇ ਹਨ। ਐੱਸਕੋਸ ਦੇ ਸਕੱਤਰ ਸੁਖਵਿੰਦਰ ਨੰਦਰਾ ਨੇ ਕਿਹਾ ਕਿ ਇਹ ਨਿਯਮ ਪੰਜਾਬੀਆਂ ਲਈ ਵੱਡੀ ਰਾਹਤ ਵਾਂਗ ਹੈ। ਜੇਕਰ ਕਿਸੇ ਦਾ ਲੀਗਲ ਸਟੇਟਸ ਖ਼ਤਮ ਹੋ ਗਿਆ ਹੈ, ਤਾਂ ਉਹ ਕੈਨੇਡਾ ਵਿੱਚ ਰਹਿ ਕੇ ਵਿਜਟਰ ਦੇ ਰੂਪ ਵਿੱਚ ਬਿਨੈ ਕਰ ਸਕਦਾ ਹੈ ਅਤੇ ਫਿਰ ਹੋਰ ਵੀਜ਼ੇ ਵਿੱਚ ਬਦਲਣ ਦੀ ਕੋਸ਼ਿਸ਼ ਕਰ ਸਕਦਾ ਹੈ।
Relief For Punjabis Even After Legal Status In Canada Ends Facility To Convert To Visitor Visa
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)