ਪੁਰਾਣੀ ਰੰਜਿਸ਼ ਕਾਰਨ ਜ਼ੀਰਕਪੁਰ ਵਿੱਚ ਤਲਵਾਰਾਂ ਨਾਲ ਹੋਈ ਖੂਨੀ ਝੜਪ, 19 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ ..

20/04/2026 | Public Times Bureau | Panjab

ਜ਼ੀਰਕਪੁਰ ਦੇ ਹਾਈਲੈਂਡ ਪਾਰਕ ਮੈਦਾਨ ਵਿੱਚ ਪੁਰਾਣੀ ਰੰਜਿਸ਼ ਦੇ ਕਾਰਨ ਦੋ ਧੜਿਆਂ ਵਿਚ ਤਲਵਾਰਾਂ ਨਾਲ ਖੂਨੀ ਝੜਪ ਹੋ ਗਈ, ਜਿਸ ਵਿੱਚ ਇੱਕ 19 ਸਾਲਾ ਨੌਜਵਾਨ ਭੁਪਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਹਮਲੇ ਵਿੱਚ ਭੁਪਿੰਦਰ ਸਿੰਘ ਦੀ ਸੱਜੀ ਬਾਂਹ ਕੋਹਣੀ ਤੋਂ ਵੱਢੀ ਗਈ ਅਤੇ ਉਸ ਦੇ ਸਰੀਰ 'ਤੇ ਕਈ ਡੂੰਘੇ ਜ਼ਖ਼ਮ ਹੋ ਗਏ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਭੁਪਿੰਦਰ ਨੇ ਦੱਸਿਆ ਕਿ 18 ਅਪ੍ਰੈਲ ਨੂੰ ਉਸ ਦੇ ਭਰਾ ਰਣਵੀਰ ਸਿੰਘ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਜਦੋਂ ਭੁਪਿੰਦਰ ਆਪਣੇ ਭਰਾ ਦੀ ਮਦਦ ਲਈ ਮੌਕੇ 'ਤੇ ਪਹੁੰਚਿਆ, ਤਾਂ ਉੱਥੇ ਪਹਿਲਾਂ ਹੀ ਮੌਜੂਦ ਮੁਖ ਮੁਲਜ਼ਮ ਗੁਰਪ੍ਰੀਤ ਸਿੰਘ ਆਪਣੇ 6-7 ਅਣਪਛਾਤੇ ਸਾਥੀਆਂ ਨਾਲ ਆ ਗਿਆ। ਦੋਵਾਂ ਧਿਰਾਂ ਵਿਚ ਹੋਈ ਮਾਮੂਲੀ ਬਹਿਸ ਬਹੁਤ ਜਲਦੀ ਖ਼ੂਨੀ ਝੜਪ ਵਿੱਚ ਬਦਲ ਗਈ।
ਗੁਰਪ੍ਰੀਤ ਸਿੰਘ ਨੇ ਭੁਪਿੰਦਰ ਉੱਤੇ ਤਲਵਾਰ ਨਾਲ ਤਾਬੜਤੋੜ ਹਮਲੇ ਕੀਤੇ, ਜਿਸ ਵਿੱਚ ਭੁਪਿੰਦਰ ਦੀ ਬਾਂਹ ਵੱਢੀ ਗਈ ਅਤੇ ਉਸ ਦੀ ਛਾਤੀ ਤੇ ਲੱਕ 'ਤੇ ਵੀ ਗੰਭੀਰ ਸੱਟਾਂ ਲੱਗੀਆਂ। ਇਸ ਦੌਰਾਨ, ਰਣਵੀਰ ਸਿੰਘ ਨੂੰ ਵੀ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ ਅਤੇ ਉਸਦੇ ਸਿਰ ਅਤੇ ਅੱਖ 'ਤੇ ਤਲਵਾਰ ਨਾਲ ਵਾਰ ਕੀਤੇ। ਹਮਲਾਵਰ ਵਾਰਦਾਤ ਦੇ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖ਼ਮੀ ਭੁਪਿੰਦਰ ਸਿੰਘ ਨੂੰ ਤੁਰੰਤ ਢਕੌਲੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ। ਪੁਲਿਸ ਨੇ ਭੁਪਿੰਦਰ ਦੇ ਬਿਆਨਾਂ ਦੇ ਆਧਾਰ 'ਤੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲ ਕੇ ਪੁਲਿਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।
ਇਹ ਵਾਰਦਾਤ ਇੱਕ ਹੋਰ ਮਾਮਲਾ ਹੈ ਜੋ ਪੁਰਾਣੀ ਰੰਜਿਸ਼ ਅਤੇ ਹਿੰਸਾ ਦੇ ਕਾਰਨ ਵਾਪਰੀ, ਜਿਸ ਨਾਲ ਇੱਕ ਨੌਜਵਾਨ ਦੀ ਜਿੰ

Bloody Clash With Swords In Zirakpur Due To Old Enmity 19 year old Youth Seriously Injured


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App