ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸਵੇਰੇ 5 ਵਜੇ ਪੰਜਾਬ ਦੇ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਸੰਸਥਾਪਕ ਅਸ਼ੋਕ ਮਿੱਤਲ ਦੇ ਨਿਵਾਸ ਸਥਾਨ 'ਤੇ ਰੇਡ ਕਰਕੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਮਚਾ ਦਿੱਤਾ। ਇਸ ਕਾਰਵਾਈ ਤੋਂ ਤੁਰੰਤ ਬਾਅਦ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (AAP) 'ਤੇ ਦੋਸ਼ ਲੱਗਾ ਦਿੱਤਾ।
ਬਿੱਟੂ ਨੇ ਸੋਸ਼ਲ ਮੀਡੀਆ 'ਤੇ ਕਿਹਾ, "ਤੁਹਾਡੇ ਮੰਤਰੀਆਂ ਖ਼ਿਲਾਫ਼ ਪਰਚੇ ਦਰਜ ਹੋ ਰਹੇ ਹਨ, ਅਤੇ ਜਾਂਚ ਏਜੰਸੀ ਦੇ ਵਿਸ਼ੇਸ਼ ਧਿਆਨ ਦਾ ਸਾਮਨਾ ਕਰਨ ਵਾਲੇ ਸਾਂਸਦਾਂ ਦੀ ਵੀ ਸੂਚੀ ਵਧ ਰਹੀ ਹੈ। ਇਹ ਸਾਫ਼ ਹੈ ਕਿ ਮੋਦੀ ਜੀ ਦੀ 'ਸਵੱਛ ਭਾਰਤ' ਨੀਤੀ ਅਧੀਨ ਸਿਆਸੀ ਗੰਦਗੀ ਨੂੰ ਸਾਫ਼ ਕੀਤਾ ਜਾ ਰਿਹਾ ਹੈ।"
ਅਸ਼ੋਕ ਮਿੱਤਲ, ਜੋ ਕਿ ਸਿੱਖਿਆ ਦੇ ਖੇਤਰ ਵਿੱਚ ਪ੍ਰਮੁੱਖ ਨਾਮ ਹਨ, ਉਨ੍ਹਾਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਸਥਾਪਤ ਕੀਤੀ, ਜਿਸ ਵਿੱਚ 50 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਪੜ੍ਹਦੇ ਹਨ। ਮਿੱਤਲ ਇਸ ਤੋਂ ਪਹਿਲਾਂ ਵੀ ਚਰਚਾ ਵਿੱਚ ਰਹੇ ਹਨ ਜਦੋਂ ਉਨ੍ਹਾਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਤੋਂ ਬਾਹਰ ਆਉਣ 'ਤੇ ਸਰਕਾਰੀ ਬੰਗਲਾ ਰਹਿਣ ਲਈ ਆਫਰ ਕੀਤਾ ਸੀ।
ਹਾਲਾਂਕਿ ED ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ, ਪਰ ਸੂਤਰਾਂ ਦੇ ਅਨੁਸਾਰ ਇਹ ਕਾਰਵਾਈ ਕਿਸੇ ਵੱਡੇ ਵਿੱਤੀ ਲੈਣ-ਦੇਣ ਜਾਂ ਜ਼ਮੀਨੀ ਸੌਦਿਆਂ ਨਾਲ ਸਬੰਧਤ ਹੋ ਸਕਦੀ ਹੈ। AShok Mittal ਦੇ ਘਰ ਦੇ ਬਾਹਰ ਸੁਰੱਖਿਆ ਬਲ ਤਾਇਨਾਤ ਹਨ ਅਤੇ ਅੰਦਰ ਜਾਂਚ ਜਾਰੀ ਹੈ।
Uproar In Punjab Politics Ravneet Singh Bittu Targets Bhagwant Mann And Aap Over Ed Action
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)